ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਵਿਅਕਤੀ ਦੀ ਕਥਿਤ ਕੁੱਟਮਾਰ ਮਗਰੋਂ ਮੌਤ

ਨੇੜਲੇ ਕਸਬੇ ਸੂਲਰਘਰਾਟ ਵਿਖੇ ਸਥਿਤ ਇਕ ਨਿੱਜੀ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਪਿੰਡ ਸ਼ੇਰੋ ਦੇ ਕੇਵਲ ਸਿੰਘ (45) ਨਾਂ ਦੇ ਵਿਅਕਤੀ ਦੀ ਕਥਿਤ ਕੁੱਟਮਾਰ ਤੋਂ ਪਿੱਛੋਂ ਮੌਤ ਹੋ ਗਈ । ਸ਼ਰਾਬ ਪੀਣ ਦਾ ਆਦੀ ਕੇਵਲ ਸਿੰਘ ਨੂੰ ਕੁੱਝ ਦਿਨ ਪਹਿਲਾ ਹੀ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਮਾਮਲੇ ਵਿਚ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।