ਧੀ ਨੂੰ ਸਟੈਨਫੋਰਡ ਯੂਨੀਵਰਸਿਟੀ ‘ਚ ਦਾਖ਼ਲਾ ਦਿਵਾਉਣ ਲਈ ਪਿਉ ਨੇ ਦਿੱਤੇ 45 ਕਰੋੜ

ਚੀਨ ਦੇ ਅਰਬਪਤੀ ਪਰਿਵਾਰ ਨੇ ਆਪਣੀ ਧੀ ਨੂੰ ਸਟੈਨਫੋਰਡ ਯੂਨੀਵਰਸਿਟੀ ‘ਚ ਦਾਖਲਾ ਦਿਵਾਉਣ ਲਈ ਕੰਸਲਟੈਂਟ ਨੂੰ 65 ਲੱਖ ਡਾਲਰ ( 45 ਕਰੋੜ ਰੁਪਏ ) ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਅਰਬਪਤੀ ਝਾੳ ਤਾਉ ਨੇ ਆਪਣੀ ਧੀ ਯੂਸੀ ਝਾੳ ਲਈ ਇਹ ਕੀਮਤ ਚੁਕਾਈ ਹੈ।

ਉਥੇ ਹੀ ਯੂਸੀ ਝਾਉ ਦੀ ਮਾਂ ਨੇ ਆਪਣੇ ਵਕੀਲ ਜ਼ਰੀਏ ਦੱਸਿਆ ਕਿ ਉਹ ਕਾਲਜ ਕੰਸਲਟੈਂਟ ਵਿਲੀਅਮਸ ਰਿਕ ਸਿੰਗਰ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਕਿਤੇ ਇਹ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਡੋਨੇਸ਼ਨ ਦੇ ਰੂਪ ‘ਚ ਅਦਾ ਹੋਣ ਵਾਲੀ ਰਕਮ ਹੈ, ਜੋ ਕਿ ਜਰੂਰਤਮੰਦ ਬੱਚਿਆਂ ਨੂੰ ਸਕਾਲਰਸ਼ਿਪ ‘ਚ ਕੰਮ ਆਏਗੀ।

ਕਾਲਜ ਕੰਸਲਟੈਂਟ ਸਿੰਗਰ ਅਮਰੀਕਾ ਦੇ ਸਭ ਤੋਂ ਵੱਡੇ ਐਡਮਿਸ਼ਨ ਘੁਟਾਲੇ ਦਾ ਮੁੱਖ ਦੋਸ਼ੀ ਹੈ। ਇਸੇ ਸਾਲ ਮਾਰਚ ‘ਚ ਘੁਟਾਲੇ ਦਾ ਖੁਲਾਸਾ ਹੋਇਆ ਸੀ। ਸਿੰਗਰ ਅਤੇ ਉਸਦੇ ਕਈ ਸਹਿਯੋਗੀਆਂ ਨੂੰ ਧੋਖਾਧੜੀ ਅਤੇ ਸਾਜਿਸ਼ ਰਚਣ ਦੇ ਦੋਸ਼ ਹੇਠ ਇਸ ਮਹੀਨੇ ਸਜ਼ਾ ਦਾ ਐਲਾਨ ਕੀਤਾ ਜਾਏਗਾ। ਹਾਲਾਂਕਿ  ਇਸ ਪੂਰੇ ਮਾਮਲੇ ‘ਚ ਚੀਨੀ ਅਰਬਪਤੀ ਪਰਿਵਾਰ ‘ਤੇ ਕੋਈ ਵੀ ਚਾਰਜ ਨਹੀਂ ਲਾਇਆ ਗਿਆ ਅਤੇ ਅਦਾਲਤੀ ਕਾਰਵਾਈ ਵਿਚ ਵੀ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਹੈ। ਅਮਰੀਕੀ ਵਕੀਲ ਮੁਤਾਬਕ ਚੀਨੀ ਪਰਿਵਾਰ ਨੇ 65 ਲੱਖ ਡਾਲਰ ਦੀ ਰਕਮ ਦਿੱਤੀ ਸੀ। ਇਹ ਰਕਮ ਇਸ ਐਡਮਿਸ਼ਨ ਘੁਟਾਲੇ ਦੀ ਸਭ ਤੋਂ ਵੱਡੀ ਰਕਮ ਹੈ। ਜਦਕਿ ਇਹ ਖੁਲਾਸਾ ਹੁਣ ਹੋਇਆ ਹੈ ਕਿ ਇਹ ਚੀਨ ਦਾ ਅਰਬਪਤੀ ਪਰਿਵਾਰ ਹੈ। ਇਸ ਘੁਟਾਲੇ ‘ਚ ਐਫਬੀਆਈ ਨੇ 50 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Be the first to comment

Leave a Reply

Your email address will not be published.


*