ਰਾਜਪੁਰਾ: ਸਿਹਤ ਵਿਭਾਗ ਵੱਲੋਂ Easy Day ਸਟੋਰ ‘ਤੇ ਰੇਡ, ਵੱਖ-ਵੱਖ ਵਸਤਾਂ ਦੇ ਭਰੇ ਸੈਂਪਲ (ਤਸਵੀਰਾਂ)

ਸਿਹਤ ਵਿਭਾਗ ਵੱਲੋਂ Easy Day ਸਟੋਰ ‘ਤੇ ਰੇਡ, ਵੱਖ-ਵੱਖ ਵਸਤਾਂ ਦੇ ਭਰੇ ਸੈਂਪਲ (ਤਸਵੀਰਾਂ),ਰਾਜਪੁਰਾ: ਸਿਹਤ ਵਿਭਾਗ ਵੱਲੋਂ ਸੂਬੇ ‘ਚ ਮਿਲਾਵਟਖੋਰੀ ਚੀਜ਼ਾਂ ਦਾ ਪਰਦਾਫਾਸ਼ ਕਰਨ ਲਈ ਲਗਾਤਾਰ ਸੂਬੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਅਜੇ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਰਾਜਪੁਰਾ ਦੇ ਈਜ਼ੀ ਡੇਅ ਸਟੋਰ ‘ਤੇ ਅਚਾਨਕ ਰੇਡ ਕੀਤੀ।ਜ਼ਿਲ੍ਹਾ ਸਿਹਤ ਅਫਸਰ ਡਾ ਸਤਿੰਦਰ ਸਿੰਘ ਅਤੇ ਫ਼ੂਡ ਸੇਫਟੀ ਅਫਸਰ ਡਾ ਪੁਨੀਤ ਕੌਰ ਵਲੋਂ ਸਟੋਰ ਵਿਚ ਮੌਜੂਦ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਰੁਟੀਨ ਚੈੱਕਿੰਗ ਦੌਰਾਨ ਰਾਜਪੁਰਾ ਈਜ਼ੀ ਡੇਅ ਸਟੋਰ ‘ਤੇ ਚੈਕਿੰਗ ਕੀਤੀ। ਉਹਨਾਂ ਕਿਹਾ ਕਿ ਅਸੀਂ ਸਿਰਫ ਇਥੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ।ਉਹਨਾਂ ਦੱਸਿਆ ਕਿ ਸਰੋਂ ਦਾ ਤੇਲ, ਵੇਸ਼ਨ, ਦਾਲਾਂ ਆਦਿ ਦੇ ਸੈਂਪਲ ਭਰ ਲੈਬ ‘ਚ ਭੇਜਿਆ ਗਿਆ ਹੈ, ਜਿਨ੍ਹਾਂ ਦੇ ਨਤੀਜੇ ਆਉਣ ‘ਤੇ ਸਭ ਕੁਝ ਸਾਫ ਹੋ ਜਾਵੇਗਾ।