ਓਡੀਸ਼ਾ ‘ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ

ਓਡੀਸ਼ਾ ‘ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ,ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤੀ ਤੂਫ਼ਾਨ ਫਾਨੀ ਨੇ ਓਡੀਸ਼ਾ ‘ਚ ਕਹਿਰ ਮਚਾ ਦਿੱਤਾ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੂਫ਼ਾਨ ਨੇ ਕਈ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।ਇਹਨਾਂ ਲੋਕਾਂ ਕੋਲ ਖਾਣ ਲਈ ਰੋਟੀ ਤੱਕ ਨਹੀਂ। ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਰ ਹੁਣ ਇਹਨਾਂ ਲੋਕਾਂ ਦੀ ਮਦਦ ਲਈ ਖਾਲਸਾ ਏਡ ਦੇ ਵਰਕਰ ਪਹੁੰਚ ਗਏ ਹਨ।ਖਾਲਸਾ ਏਡ ਦੇ ਮੈਂਬਰਾਂ ਵੱਲੋਂ ਪੁਰੀ ਵਿੱਚ ਪਹੁੰਚ ਕੇ ਇਹਨਾਂ ਲੋਕਾਂ ਲਈ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਅਤ ਲੋਕਾਂ ਲਈ ਹਰ ਬਣਦੀ ਮਦਦ ਕੀਤੀ ਜਾ ਰਹੀ ਹੈ।ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਖਾਲਸਾ ਏਡ ਦੇ ਵਰਕਰਾਂ ਵੱਲੋਂ ਸਥਾਨਕ ਲੋਕਾਂ ਨੂੰ ਭੋਜਨ ਸਕਾਇਆ ਜਾ ਰਿਹਾ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਖਾਲਸਾ ਏਡ ਨੇ ਕੇਰਲ ਵਿੱਚ ਆਏ ਹੜ੍ਹ ਪੀੜਤਾਂ ਲਈ ਰਾਹਤ ਤੇ ਬਚਾਅ ਕਾਰਜ ਚਲਾਏ ਸਨ।ਇਸ ਤੋਂ ਇਲਾਵਾ ਸੀਰੀਆ ਵਰਗੇ ਮੁਲਕ ਵਿੱਚ ਵੀ ਲੋਕਾਂ ਦੀ ਮਦਦ ਕੀਤੀ ਸੀ।