ਕਸਟਮ ਵਿਭਾਗ ਦਾ ਇੱਕ ਮੁਲਾਜ਼ਮ ਅਜਿਹੀ ਜਗ੍ਹਾ ਛੁਪਾ ਕੇ ਲਿਜਾ ਰਿਹਾ ਸੀ ਕਰੋੜਾਂ ਦਾ ਸੋਨਾ, ਜਾਣ ਕੇ ਉੱਡ ਜਾਣਗੇ ਹੋਸ਼

ਕੋਚੀ ਤੋਂ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਜਾਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੇ ਇੱਕ ਕਸਟਮ ਡਿਊਟੀ ਵਿਭਾਗ ਦਾ ਇਕ ਮੁਲਾਜ਼ਮ 5 ਅੰਡਰਵੀਅਰ ਪਹਿਨ ਕੇ 3 ਕਿਲੋਗ੍ਰਾਮ ਸੋਨਾ ਛੁਪਾ ਕੇ ਆ ਰਿਹਾ ਸੀ।

ਪਰ ਉਹ ਕਾਨੂੰਨ ਤੋਂ ਨਹੀਂ ਬਚ ਸਕਿਆ ਤੇ ਸੀ. ਬੀ. ਆਈ. ਨੇ ਸੋਨੇ ਦੀ ਸਮੱਗਲਿੰਗ ਕਰਨ ਵਿਚ ਮਦਦ ਕਰਨ ਦੇ ਦੋਸ਼ ਵਿਚ ਉਸ ਵਿਰੁੱਧ ਇਕ ਮਾਮਲਾ ਦਰਜ ਕੀਤਾ ਹੈ।ਆਦਿਨਾਨ ਖਾਲਿਦ ਨਾਂ ਦਾ ਇਕ ਵਿਅਕਤੀ ਦੁਬਈ ਤੋਂ ਸੋਨਾ ਲੈ ਕੇ ਆਇਆ ਸੀ।

ਉਹ ਇਕ ਨਿੱਜੀ ਜਹਾਜ਼ ਕੰਪਨੀ ਦੇ ਜਹਾਜ਼ ਰਾਹੀਂ ਇਥੇ ਆਇਆ ਸੀ। ਕਸਟਮ ਡਿਊਟੀ ਵਿਭਾਗ ਦਾ ਇਕ ਮੁਲਾਜ਼ਮ 1 ਮਈ ਨੂੰ ਛੁੱਟੀ ’ਤੇ ਸੀ ਅਤੇ ਆਪਣੇ ਪਛਾਣ ਪੱਤਰ ਦੀ ਵਰਤੋਂ ਕਰ ਕੇ ਉਹ ਹਵਾਈ ਅੱਡੇ ’ਤੇ ਅੰਦਰ ਚਲਾ ਗਿਆ।ਏਜੰਸੀ ਦਾ ਕਹਿਣਾ ਹੈ ਕਿ ਖਾਲਿਦ ਨੇ ਟਾਇਲਟ ‘ਚ ਮੁਲਾਜ਼ਮ ਨੂੰ ਸੋਨਾ ਸੌਂਪਿਆ ਸੀ ਅਤੇ ਉਸ ਨੇ ਆਪਣੇ ਕੱਪੜਿਆਂ ’ਚ ਉਸ ਨੂੰ ਲੁਕਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਗੇਟ ’ਤੇ ਰੈਵੇਨਿਊ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਉਸਨੂੰ ਫੜ ਲਿਆ।

Be the first to comment

Leave a Reply

Your email address will not be published.


*