ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ

ਐਮੇਜਨ ਸਮਰ ਸੇਲ ਸ਼ੁਰੂ ਕਰ ਰਿਹਾ ਹੈ ਜਿੱਥੇ ਕਈ ਗੈਜੇਟ ਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਆਈਫੋਨ ਦੀਵਾਨਿਆਂ ਲਈ ਚੰਗੀ ਖ਼ਬਰ ਹੈ। ਇਸ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ ਭਾਰੀ ਛੂਟ ਦਿੱਤੀ ਗਈ ਹੈ।ਕਿਊਪਰਟੀਨੋਂ ਜਾਇੰਟ ਨੇ ਆਪਣੀ 10ਵੀਂ ਵਰ੍ਹੇਗੰਢ ‘ਤੇ ਆਈਫੋਨ ਐਕਸ ਨੂੰ 91,990 ਦੀ ਕੀਮਤ ‘ਤੇ ਲੌਂਚ ਕੀਤਾ ਸੀ। ਹੁਣ ਇਹ ਫੋਨ ਸਿਰਫ 69,999 ਰੁਪਏ ਦੀ ਕੀਮਤ ‘ਚ ਮਿਲ ਰਿਹਾ ਹੈ। ਇਸ ਦੇ ਟੌਪ ਵੈਰੀਅੰਟ ਯਾਨੀ 256 ਜੀਬੀ ਸਟੋਰੇਜ਼ ਦੀ ਕੀਮਤ 1,01,99 ਰੁਪਏ ਹੈ ਜਦਕਿ ਇਸ ਦੀ ਅਸਲ ਕੀਮਤ ਲੱਖ ਛੇ ਹਜ਼ਾਰ ਨੌਂ ਸੌ ਰੁਪਏ ਹੈ।

ਐਮੇਜਨ ਸਮਰ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ 21,900 ਰੁਪਏ ਦਾ ਡਿਸਕਾਉਂਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਆਫਰ ਜਿਵੇਂ ਨੋ ਕੋਸਟ ਈਐਮਆਈ, 10% ਇੰਸਟੈਂਟ ਕੈਸ਼ਬੈਕ ਤੇ ਐਸਬੀਆਈ ਕ੍ਰੈਡਿਟ ਤੇ ਡੈਬਿਟ ਕਾਰਡ ਯੂਜ਼ਰਸ ਨੂੰ 1500 ਰੁਪਏ ਹੋਰ ਡਿਸਕਾਉਂਟ ਮਿਲੇਗਾ।

Be the first to comment

Leave a Reply

Your email address will not be published.


*