ਮੈਕਸਿਕੋ ਦੇ ਸੁੰਨਸਾਨ ਇਲਾਕੇ ਚ ਡਿੱਗਿਆ ਪ੍ਰਾਈਵੇਟ ਜੈਟ – 13 ਮੌਤਾਂ

ਉੱਤਰੀ ਮੈਕਸਿਕੋ ਦੇ ਬੀਆਬਾਨ ਇਲਾਕੇ ‘ਚ ਇੱਕ  ਜੈੱਟ ਕ੍ਰੈਸ਼ ਹੋਣ ਨਾਲ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਿਸ ‘ਚ ਇੱਕ ਪੰਜ ਜਣਿਆਂ ਦਾ ਪਰਿਵਾਰ ਵੀ ਸ਼ਾਮਲ ਸੀ, ਜੋ ਕਿ ਲਾਸ ਵੇਗਸ ਤੋਂ ਬੌਕਸਿੰਗ ਮੈਚ ਦੇਖ ਕੇ ਵਾਪਸ ਘਰ ਪਰਤ ਰਹੇ ਸਨ।

ਸਥਾਨਕ ਮੀਡੀਆ ਤੇ ਅਧਿਕਾਰੀਆਂ ਮੁਤਾਬਕ ਲਾਸ ਵੇਗਸ ਤੋਂ ਉੱਡਿਆ ਇਹ ਜੈੱਟ (ਜਹਾਜ਼) ਲੰਘੇ ਐਤਵਾਰ ਨੂੰ ਏਰੀਅਲ ਸਰਵੀਲੈਂਸ ਰਾਹੀਂ ਉੱਤਰੀ ਮੈਕਸਿਕੋ ‘ਚ ਲੱਭਿਆ। ਸਥਾਨਕ ਮੀਡੀਆ ‘ਤੇ ਇਸਦੀ ਇੱਕ ਤਸਵੀਰ ਦਿਖਾਈ ਗਈ ਜਿਸ ‘ਚ ਜਹਾਜ਼ ਦੇ ਪਰਖੱਚੇ ਉੱਡੇ ਨਜ਼ਰ ਆ ਰਹੇ ਹਨ।

ਫਿਲਹਾਲ ਮਰਨ ਵਾਲੇ 13 ਲੋਕਾਂ (3 ਕ੍ਰਿਊ ਮੈਂਬਰਾਂ ਸਣੇ) ਦੀ ਨਾਗਰਿਕਤਾ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਮਰਨ ਵਾਲਿਆਂ ਦੀ ਉਮਰ 19 ਸਾਲ ਤੋਂ 57 ਸਾਲ ਵਿਚਕਾਰ ਦੱਸੀ ਜਾ ਰਹੀ ਹੈ।