ਅਫ਼ਗ਼ਾਨਿਸਤਾਨ ਦੇ ਕਾਬੁਲ ‘ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਹਿਲਾ ਪੱਤਰਕਾਰ ਦੀ ਕੀਤੀ ਹੱਤਿਆ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਅਣਪਛਾਤੇ ਹਮਲਾਵਰਾਂ ਨੇ ਸਾਬਕਾ ਮਹਿਲਾ ਪੱਤਰਕਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।ਇਹ ਘਟਨਾ ਅੱਜ ਸਵੇਰੇ 7 ਵਜੇ ਵਾਪਰੀ ਹੈ।ਜਾਣਕਾਰੀ ਅਨੁਸਾਰ ਓਥੇ ਮੋਟਰਸਾਈਕਲ ‘ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਬਾਜ਼ਾਰ ‘ਚ ਹਵਾਈ ਫਾਇਰਿੰਗ ਕੀਤੀ ਅਤੇ ਫਿਰ ਉਨ੍ਹਾਂ ਨੇ ਪੱਤਰਕਾਰ ਮੀਨਾ ਮੰਗਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।ਇਸ ਮਾਮਲੇ ਸਬੰਧੀ ਕਾਬੁਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਮੀਨਾ ਮੰਗਲ ਨਾਮੀ ਉਕਤ ਪੱਤਰਕਾਰ ਤਿੰਨ ਸਥਾਨਕ ਟੀ.ਵੀ. ਚੈਨਲਾਂ ਦੀ ਐਂਕਰ ਰਹਿ ਚੁੱਕੀ ਹੈ ਅਤੇ ਸੰਸਦ ਦੀ ਸੱਭਿਆਚਾਰਕ ਸਲਾਹਕਾਰ ਵੀ ਸੀ।

Be the first to comment

Leave a Reply

Your email address will not be published.


*