ਇੰਗਲੈਂਡ : ਭਾਰਤੀ ਮੂਲ ਦੀ ਪਤਨੀ ਨੂੰ ਚਾਕੂਆਂ ਨਾਲ ਮਾਰਨ ਵਾਲੇ ਗੋਰੇ ਪਤੀ ਨੂੰ ਉਮਰ ਕੈਦ

ਲੰਘੇ ਸਾਲ ਕ੍ਰਿਸਮਸ ਵਾਲੇ ਦਿਨ ਭਾਰਤੀ ਮੂਲ ਦੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਯੂ.ਕੇ ਵਾਸੀ ਗੋਰੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 47 ਸਾਲਾ ਲੌਰੇਨਜ਼ ਬ੍ਰੈਂਡ, ਜਿਸ ‘ਤੇ ਕਤਲ ਦਾ ਦੋਸ਼ ਲੱਗਿਆ ਸੀ, ਨੇ ਆਪਣੀ 41 ਸਾਲਾ ਪਤਨੀ ਐਂਜਲਾ ਮਿੱਤਲ ਨੂੰ ਸਾਲ 2018 ਵਿਚ ਦੋ ਚਾਕੂਆਂ ਨਾਲ ਕਈ ਵਾਰ ਹਮਲਾ ਕਰਕੇ ਮਾਰ ਮੁਕਾਇਆ ਸੀ।

ਸ਼ੁੱਕਰਵਾਰ ਨੂੰ ਰੀਡਿੰਗ ਕਰਾਊਨ ਕੋਰਟ ਵਿਚ ਸਜ਼ਾ ਸੁਣਾਏ ਜਾਣ ‘ਤੇ ਉਸ ਨੂੰ ਘੱਟੋ ਘੱਟ 16 ਸਾਲ ਅਤੇ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਐਂਜਲਾ ਦੀ ਗਰਦਨ ਅਤੇ ਛਾਤੀ ‘ਤੇ 59 ਜ਼ਖਮ ਪਾਏ ਗਏ ਸਨ ਅਤੇ ਉਸਦੀ ਆਪਣੇ ਘਰ ‘ਚ ਹੀ ਮੌਤ ਹੋ ਗਈ ਸੀ। ਐਂਜਲਾ ਦੇ ਪਿਤਾ ਭਾਰਤ ਤੇ ਮਾਤਾ ਕਮਲਾ ਮਿੱਤਲ ਸਮੇਤ ਉਨ੍ਹਾਂ ਦੇ ਪਰਿਵਾਰ ਨੇ ਐਂਜਲਾ ਨੂੰ ਸ਼ਰਧਾਂਜਲੀ ਭੇਟ ਕੀਤੀ।

Be the first to comment

Leave a Reply

Your email address will not be published.


*