ਡੇਰਾ ਬਿਆਸ ਜਾ ਰਹੀ ਔਰਤ ਨੂੰ ਬੱਸ ਕੰਡਕਟਰ ਨੇ ਜੁੱਤੀਆਂ ਨਾਲ ਕੁੱਟਿਆ, ਵੀਡੀਓ ਵਾਇਰਲ

ਡੇਰਾ ਬਿਆਸ ਜਾ ਰਹੀ ਔਰਤ ਨਾਲ ਅੰਬਾਲਾ ਛਾਉਣੀ ਦੇ ਬੱਸ ਸਟੈਂਡ ਅੰਦਰ ਕੰਡਰਕਟਰ ਵੱਲੋਂ ਕੁੱਟਮਾਰ ਕਰਨ ਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਰਸੇਮ ਕੌਰ ਦੀ ਸ਼ਿਕਾਇਤ ‘ਤੇ ਨਰੇਂਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਜਗਾਧਰੀ ਤੋਂ ਸਹਿਕਾਰੀ ਸਭਾ ਦੀ ਬੱਸ ਦਾ ਕੰਡਕਟਰ ਨਰੇਂਦਰ ਕੁਮਾਰ ਆਪਣੀ ਬੱਸ ਅੰਬਾਲਾ ਸ਼ਹਿਰ ਲੈ ਕੇ ਆ ਰਿਹਾ ਸੀ। ਜਦੋਂ ਬੱਸ ਸਟੈਂਡ ਪਹੁੰਚੇ ਤਾਂ ਉਸ ਨੇ ਨੇੜੇ ਖੜ੍ਹੀ ਔਰਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਨਰੇਂਦਰ ਨੇ ਤਰਸੇਮ ਕੌਰ ਦੇ ਕੇਸ ਵੀ ਫੜ ਲਏ ਤੇ ਆਪਣੀ ਜੁੱਤੀ ਨਾਲ ਉਸ ‘ਤੇ ਕਈ ਵਾਰ ਕੀਤੇ। ਇੰਨਾ ਹੀ ਨਹੀਂ ਉਸ ਨੇ ਆਪਣੀ ਬੱਸ ਦੇ ਕਲੀਂਡਰ ਨੂੰ ਇਸ ਸਾਰੀ ਘਟਨਾ ਦੀ ਵੀਡੀਓ ਬਣਾਉਣ ਲਈ ਵੀ ਕਿਹਾ ਤੇ ਬਾਅਦ ਵਿੱਚ ਇਹ ਵੀਡੀਓ ਵਾਇਰਲ ਵੀ ਕਰ ਦਿੱਤੀ।

Be the first to comment

Leave a Reply

Your email address will not be published.


*