ਕੈਨੇਡਾ ‘ਚ ੳਵਰਟਾਈਮ ਲਾਉਂਦਾ ਪੰਜਾਬੀ ਸਟੂਡੈਂਟ ਗ੍ਰਿਫਤਾਰ – ਹੋ ਸਕਦੈ ਡਿਪੋਰਟ

ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਨਿਰਧਾਰਤ ਸਮੇਂ ਤੋਂ ਜ਼ਿਆਦਾ ਕੰਮ ਕਰਨ ਦੇ ਜ਼ੁਰਮ ‘ਚ ਜਲਦ ਹੀ ਡਿਪੋਰਟ ਹੋ ਸਕਦਾ ਹੈ। ਗਲੋਬਲ ਨਿਊਜ਼ ਕੈਨੇਡਾ ਅਨੁਸਾਰ 22 ਸਾਲਾ ਪੰਜਾਬੀ ਨੌਜਵਾਨ ਜੋਬਨਦੀਪ ਸਿੰਘ ਸੰਧੂ 2017 ‘ਚ ਮੌਂਟਰੀਅਲ ਤੇ ਟੋਰਾਂਟੋ ਵਿਚਕਾਰ ਓਂਟਾਰੀੳ ਪ੍ਰੋਵਿੰਸ਼ੀਅਲ ਪੁਲੀਸ ਅਫਸਰ ਵੱਲੋਂ ਹਾਈਵੇਅ 401 ‘ਤੇ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਉਸ ਪੁਲਿਸ ਅਫਸਰ ਨੇ ਸੰਧੂ ਨੂੰ ਹੱਥਕੜੀਆਂ ਲਾ ਕੇ ਹਿਰਾਸਤ ‘ਚ ਲੈ ਲਿਆ। ਹਾਲਾਂਕਿ ਸੰਧੂ ਦਾ ਕੈਨੇਡਾ ‘ਚ ਕੋਈ ਵੀ ਕ੍ਰਿਮੀਨਲ ਰਿਕਾਰਡ ਵੀ ਪੁਲਿਸ ਨੂੰ ਨਹੀਂ ਮਿਲਿਆ। ਪਰ ਸੰਧੂ ਦੀ ਲੌਗਬੁੱਕ ‘ਚ ਉਸਦੀ ਗ੍ਰਿਫਤਾਰੀ ਦਾ ਪਤਾ ਲੱਗਾ ਕਿ ਉਹ ਇੱਕ ਸਟੂਡੈਂਟ ਹੁੰਦੇ ਹੋਏ ਆਪਣੇ ਇੱਕ ਹਫਤੇ ‘ਚ ਦਿੱਤੇ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰ ਰਿਹਾ ਸੀ ਤੇ ਜਿਸ ਕਾਰਨ ਉਸਨੂੰ ਹਿਰਾਸਤ ‘ਚ ਲਿਆ ਗਿਆ ਸੀ।  ਸਰਕਾਰੀ ਬੁਲਾਰੇ ਅਨੁਸਾਰ ਸੰਧੂ ਦਾ ਪਰਮਿਟ ਉਸਨੂੰ ਸਿਰਫ 20 ਘੰਟੇ ਹਫਤੇ ਦੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।

ਉਥੇ ਹੀ ਦੂਜੇ ਪਾਸੇ ਹਿਰਾਸਤ ‘ਚ ਲਏ ਗਏ ਸੰਧੂ ਦਾ ਕਹਿਣਾ ਹੈ ਕਿ ਜੇਕਰ ਉਹ ਜ਼ਿਆਦਾ ਕੰਮ ਨਹੀਂ ਕਰਦਾ ਸੀ ਤਾਂ ਉਸ ਤੋਂ ਆਪਣੇ ਕਾਲਜ ਦੀ ਫੀਸ ਵੀ ਨਹੀਂ ਭਰ ਹੋਣੀ ਸੀ। ਉਸਨੇ ਕਿਹਾ ਕਿ ਉਹ ਕਦੇ ਵੀ ਝੂਠ ਨਹੀਂ ਬੋਲਿਆ ਤੇ ਨਾ ਹੀ ਕਿਸੇ ਨਾਲ ਠੱਗੀ ਤੇ ਚੋਰੀ ਕੀਤੀ ਹੈ। ਉਸਦਾ ਕਹਿਣਾ ਹੈ ਕਿ ਉਸਦਾ ਜ਼ੁਰਮ ਇਹੀ ਹੈ ਕਿ ਉਹ ਕੰਮ ਕਰ ਰਿਹਾ ਸੀ।

ਬਦਕਿਸਮਤੀ ਨਾਲ ਸੰਧੂ ਆਪਣੇ ਕੋਰਸ ਪੂਰੇ ਕਰਨ ਤੋਂ ਮਹਿਜ਼ 10 ਦਿਨ ਪਿੱਛੇ ਸੀ। ਸੰਧੂ ਮਿਸਿਸਾਗਾ ਦੇ ਕੈਨਾਡੋਰ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਸੰਧੂ ਆਈ.ਆਰ.ਸੀ.ਸੀ ‘ਚ ਟੈਂਮਪਰੇਰੀ ਰੈਜ਼ੀਡੈਂਟ ਪਰਮਿਟ ਲਈ ਵੀ ਅਪਲਾਈ ਕਰ ਚੁੱਕਾ ਹੈ। ਜੇਕਰ ਉਹ ਪ੍ਰਵਾਨ ਹੋ ਜਾਂਦਾ ਹੈ ਤਾਂ ਉਸਨੂੰ ਕੈਨੇਡਾ ‘ਚ ਰਹਿਣ ਦੀ ਇਜਾਜ਼ਤ ਮਿਲ ਜਾਏਗੀ, ਪਰ ਜੇਕਰ ਨਹੀਂ, ਤਾਂ ਉਸਨੂੰ ਵੱਧ ਤੋਂ ਵੱਧ 31 ਮਈ ਤੱਕ ਭਾਰਤ ਲਈ ਰਵਾਨਾ ਹੋਣਾ ਪਏਗਾ।

Be the first to comment

Leave a Reply

Your email address will not be published.


*