ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ

ਦੁਨੀਆ ਭਰ ‘ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਮੀਡੀਆ ਐਪ Whatsapp ਆਏ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਅਪਡੇਟ ਲੈ ਕੇ ਆ ਰਿਹਾ ਹੈ। ਉੱਥੇ ਪੁਰਾਣੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਨਾ ਵੀ ਬੰਦ ਕਰ ਰਿਹਾ ਹੈ।ਇਸ ਕੜੀ ‘ਚ ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਮੋਬਾਈਲ ਮੈਨੇਜਿੰਗ ਐਪ ਨੇ ਕਿਹਾ ਕਿ ਇਸ ਸਾਲ ਦੇ ਅਖੀਰ ਤਕ ਉਹ ਵਿੰਡੋਜ਼ ਫੋਨਾਂ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗੀ।ਇਸ ਲਿਸਟ ‘ਚ ਵਿੰਡੋਜ਼ 10 ‘ਤੇ ਚੱਲਣ ਵਾਲੇ ਸਮਾਰਟਫੋਨ ਵੀ ਸ਼ਾਮਲ ਹਨ।ਹੁਣ 31 ਦਸੰਬਰ 2019 ਤਕ ਸਾਰੇ ਵਿੰਡੋਜ਼ ਸਪੋਰਟ ਸਮਾਰਟ ਫ਼ੋਨ ‘ਚੋਂ Whatsapp ਸਪੋਰਟ ਨੂੰ ਡਰਾਪ ਕਰ ਦਿੱਤਾ ਜਾਵੇਗਾ।ਮਿਲੀ ਜਾਣਕਾਰੀ ਮੁਤਾਬਕ WhatsApp ਵਿੰਡੋਜ਼ ਦਾ ਇਸਤੇਮਾਲ ਕਰਨ ਵਾਲੇ ਯੂਜ਼ਰ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ WhatsApp UWP ਐਪ ਡਿਵੈਲਪਰ ਕੀਤਾ ਜਾ ਰਿਹਾ ਹੈ। ਇਸ ਨੂੰ ਰੋਲ ਆਊਟ ਕਦੋਂ ਕੀਤਾ ਜਾਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Be the first to comment

Leave a Reply

Your email address will not be published.


*