ਅਮਿਤ ਸ਼ਾਹ ਦਾ ਰੋਡ ਸੋ਼ਅ ਤੇ ਭੰਨਤੋੜ

ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਮੰਗਲਵਾਰ ਸ਼ਾਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਤ੍ਰਿਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਅਤੇ ਭਾਜਪਾ ਕਾਰਕੁਨਾਂ ਵਿਚਾਲੇ ਜੰਮ ਕੇ ਹੰਗਾਮਾ ਹੋਇਆ।ਤ੍ਰਿਣਮੂਲ ਵਿਦਿਆਰਥੀ ਸ਼ਾਖਾ ਦੇ ਮੈਂਬਰਾਂ ਨੇ ਸ਼ਾਹ ਨੂੰ ਕਾਲੇ ਝੰਡੇ ਦਿਖਾਏ ਅਤੇ ਉਨ੍ਹਾਂ ਦੀ ਗੱਡੀ ‘ਤੇ ਪੱਥਰ ਵੀ ਸੁੱਟੇ।ਉਨ੍ਹਾਂ ਨੇ ਅਮਿਤ ਸ਼ਾਹ ਗੋ ਬੈਕ ਦੇ ਨਾਅਰੇ ਵੀ ਲਗਾਏ ਉਸਤੋਂ ਬਾਅਦ ਭਾਜਪਾ ਕਾਰਕੁਨਾਂ ਨਾਲ ਭਿੜੰਤ ਹੋ ਗਈ।ਕੁਝ ਦੇਰ ਤੱਕ ਦੋਹਾਂ ਪਾਸਿਓਂ ਬੋਤਲਾਂ ਤੇ ਪੱਥਰ ਸੁੱਟੇ ਜਾਂਦੇ ਰਹੇ। ਪੁਲਿਸ ਨੂੰ ਹਾਲਾਤ ਸੰਭਾਲਣ ਲਈ ਲਾਠੀਚਾਰਜ ਵੀ ਕਰਨਾ ਪਿਆ।ਇਸ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਹਿੰਸਾ ਮਗਰੋਂ ਅੱਗ ਵੀ ਲਗਾ ਦਿੱਤੀ ਗਈ।
ਅਮਿਤ ਸ਼ਾਹ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਕਿਹਾ, ”ਮਮਤਾ ਬੈਨਰਜੀ ਹਾਰ ਦੇ ਡਰੋਂ ਬੌਖਲਾ ਗਏ ਹਨ। ਇਹ ਹਮਲਾ ਉਨ੍ਹਾਂ ਦੀ ਹਤਾਸ਼ਾ ਦਾ ਪ੍ਰਤੀਕ ਹੈ।”ਭਾਜਪਾ ਦੇ ਕੌਮੀ ਸਕੱਤਰ ਰਾਹੁਲ ਸਿਨਹਾ ਨੇ ਇਲਜ਼ਾਮ ਲਗਾਇਆ, ”ਪੁਲਿਸ ਚੁੱਪਚਾਪ ਸਭ ਕੁਝ ਦੇਖਦੀ ਰਹੀ। ਉਨ੍ਹਾਂ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਸੁਰੱਖਿਆ ਘੇਰਾ ਤੋੜ ਕੇ ਅੱਗੇ ਆਉਣ ਦਿੱਤਾ।” ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਸਮਰਥਕਾਂ ਨੇ ਜਾਣ ਬੁੱਝ ਕੇ ਹਿੰਸਾ ਕੀਤੀ।
ਪਾਰਟੀ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਕਿਹਾ, ”ਤਾਕਤ ਦਿਖਾਉਣ ਲਈ ਭਾਜਪਾ ਦੇ ਲੋਕਾਂ ਨੇ ਹੀ ਹੰਗਾਮਾ ਕੀਤਾ। ਉਸਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।”ਮਮਤਾ ਬੈਨਰਜੀ ਨੇ ਕਿਹਾ, ”ਭਾਜਪਾ ਨੇ ਬਾਹਰੋਂ ਗੁੰਡੇ ਬੁਲਾ ਕੇ ਹੰਗਾਮਾ ਤੇ ਹਿੰਸਾ ਕਰਾਈ ਹੈ। ਉਨ੍ਹਾਂ ਵਿਦਿਆਸਾਗਰ ਕਾਲਜ ਵਿੱਚ ਭਾਜਪਾ ਸਮਰਥਕਾਂ ਵੱਲੋਂ ਕਥਿਤ ਤੌਰ ਤੇ ਕੀਤੀ ਹਿੰਸਾ ਦੀ ਨਿਖੇਧੀ ਕੀਤੀ।”

Be the first to comment

Leave a Reply

Your email address will not be published.


*