ਫਿਰੋਜ਼ਪੁਰ: ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ,

ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਢਾਈ ਲੱਖ ਰੁਪਏ ਲੁੱਟ ਹੋਏ ਫਰਾਰ,ਫਿਰੋਜ਼ਪੁਰ: ਅੱਜ ਦੁਪਹਿਰ ਫਿਰੋਜ਼ਪੁਰ ਦੀ ਨਮਕ ਮੰਡੀ ‘ਚ ਕੁਝ ਹਥਿਆਰਬੰਦ ਲੁਟੇਰਿਆਂ ਵਲੋਂ ਪਿਸਤੋਲ ਦੀ ਨੋਕ ‘ਤੇ ਇਕ ਵਪਾਰੀ ਤੋਂ ਢਾਈ ਲੱਖ ਰੁਪਏ ਲੁੱਟ ਕੇ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਰਾਮੇਸ਼ ਮੱਛਰਾਲ ਦੇ ਬੇਟੇ ਗੌਤਮ ਮੱਛਰਾਲ ਨੇ ਦੱਸਿਆ ਕਿ ਉਸਨੇ ਕਿਸੇ ਵਪਾਰੀ ਨੂੰ ਪੇਮੈਂਟ ਦੇਣ ਲਈ ਬੈਂਕ ਆਫ ਇੰਡੀਆ ‘ਚੋਂ 5 ਲੱਖ ਰੁਪਏ ਕੱਢਵਾਏ ਸਨ।ਜਿਸ ਦੌਰਾਨ 2 ਅਣਪਛਾਤੇ ਵਿਅਕਤੀ, ਜਿਨ੍ਹਾਂ ‘ਚੋਂ ਇਕ ਕੇਸਧਾਰੀ ਤੇ ਦੂਜਾ ਟੋਪੀ ਵਾਲਾ ਸੀ, ਉਸ ਕੋਲ ਆਏ ਅਤੇ ਰਸਤਾ ਪੁੱਛਣ ਲੱਗੇ।

ਗੌਤਮ ਅਨੁਸਾਰ ਉਕਤ ਲੁਟੇਰੇ ਜਦੋਂ ਉਸਦੇ ਹੱਥ ‘ਚੋਂ ਕੈਸ਼ ਨਾਲ ਭਰਿਆ ਲਿਫਾਫਾ ਖੋਹਣ ਲੱਗੇ ਤਾਂ ਉਸ ਨੇ ਉਨ੍ਹਾਂ ਨਾਲ ਹਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਇਕ ਲੁਟੇਰੇ ਨੇ ਪਿਸਤੋਲ ਕੱਢ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।ਪੈਸੇ ਵਾਲਾ ਲਿਫਾਫਾ ਨਾ ਛੱਡਣ ਕਾਰਨ ਉਹ ਖਿੱਚਾਤਾਣੀ ਦੌਰਾਨ ਫੱਟ ਗਿਆ, ਜਿਸ ‘ਚੋਂ ਢਾਈ ਲੱਖ ਰੁਪਏ ਹੇਠਾਂ ਡਿੱਗ ਗਏ। ਉਕਤ ਲੁਟੇਰੇ 5 ਲੱਖ ‘ਚੋਂ ਢਾਈ ਲੱਖ ਰੁਪਏ ਲੈ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Be the first to comment

Leave a Reply

Your email address will not be published.


*