ਲੰਡਨ : ਕਤਲ ਦੇ ਦੋਸ਼ ‘ਚ ਪੰਜਾਬੀ ਤੇ ਉਸਦੇ ਸਾਥੀ ਨੂੰ ਉਮਰਕੈਦ

ਬ੍ਰਿਟੇਨ ‘ਚ ਇੱਕ ਭਾਰਤੀ ਮੂਲ ਦੇ ਵਿਅਕਤੀ ਤੇ ਉਸਦੇ ਸਾਥੀ ਨੂੰ ਮੰਗਲਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ੳਲਡ ਬੇਲੀ ਕੋਰਟ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਰਿਹਾਈ ‘ਤ 30 ਸਾਲ ਤੱਕ ਕੋਈ ਸੁਣਵਾਈ ਨਹੀਂ ਹੋਏਗੀ।

ਦਰਅਸਲ ਪਿਛਲੇ ਸਾਲ ਅਕਤੂਬਰ ਮਹੀਨੇ ਡਰੱਗ ਲੈਣ ਨੂੰ ਲੈ ਕੇ 28 ਸਾਲਾ ਜਸਕਰਨ ਸਿੱਧੂ ਅਤ ਉਸਦੇ ਸਾਥੀ 26 ਸਾਲਾ ਫਿਲਿਪ ਬਾਬਟੁੰਡੇ ਵਿਚਕਾਰ ਝਗੜਾ ਹੋ ਗਿਆ ਸੀ। ਦੋਹਾਂ ਨੇ ਗੁੱਸੇ ‘ਚ ਆ ਕੇ 22 ਸਾਲਾ ਵਿਦਿਆਰਥੀ ਹਾਸ਼ਿਮ ਅਬਦਲ ਅਲੀ ਨੂੰ ਗੋਲੀ ਮਾਰ ਦਿੱਤੀ, ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪਿਛਲੇ ਹਫਤੇ ਕੋਰਟ ਨੇ ਸਿੱਧੂ ਤੇ ੳੇੁਸਦੇ ਸਾਥੀ ਨੂੰ ਦੋਸ਼ੀ ਠਹਿਰਾਇਆ ਸੀ।

ਸੀਸੀ ਟੀਵੀ ਦੀ ਜਾਂਚ ਤੋਂ ਪਤਾ ਲੱਗਿਆ ਕਿ ਦੋਵੇਂ ਦੋਸਤਾਂ ਨੇ ਹਾਸ਼ਮ ਦਾ ਕਤਲ ਕਰਨ ਤੋਂ ਬਾਅਦ ਇੱਕ ਦੁਕਾਨ ਤੋਂ ਕੱਪੜੇ ਖਰੀਦੇ ਤੇ ਬਾਅਦ ‘ਚ ਫਿਲਮ ਦੇਖਣ ਲਈ ਚਲੇ ਗਏ। ਪੁਲਿਸ ਨੇ ਦੋਹਾਂ ਨੂੰ 30 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਸੀ।