23 ਸਾਲਾਂ ਨੌਜਵਾਨ ਦੀ ਇਟਲੀ ਵਿਖੇ ਮੌਤ

ਬੀਤੇ ਦਿਨ ਵਿਦੇਸ਼ ਵਿਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗਿਲ ਨੇ ਦਸਿਆ ਕਿ ਸ਼ਰਨਜੀਤ ਸਿੰਘ ਉਰਫ ਸੰਨੀ(23) ਪੁਤਰ ਅਮਰੀਕ ਸਿੰਘ ਪਿੰਡ ਭਾਮੜੀ ਜੋ ਕਿ ਸਾਲ 2016 ਵਿਚ ਇਟਲੀ ਦੇ ਰੋਮਾ ਨੀਅਰ ਪੂੰਜੀ ਸ਼ਹਿਰ ਵਿਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ । ਤੇ ਬੀਤੇ ਦਿਨੀਂ ਉਸ ਦੀ ਅਚਾਨਕ ਬਰੇਨ ਅਟੈਕ ਹੋਣ ਕਾਰਨ ਮੌਤ ਹੋ ਗਈ ।ਜਿਸ ਦੀ ਸੂਚਨਾ ਉਨ੍ਹਾਂ ਦੇ ਪਿੰਡ ਭਾਮੜੀ ਤੋਂ ਗਏ ਹੋਏ ਨੌਜਵਾਨਾਂ ਨੇ ਮ੍ਰਿਤਕ ਦੇ ਘਰ ਪਹੁੰਚਾਈ ।ਜਿਸ ਨਾਲ ਪਿੰਡ ਭਾਮੜੀ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ।ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਮਾਤਾ ਪਿਤਾ ਅਤੇ ਤਿੰਨ ਭਰਾ ਹਰਜਿੰਦਰ ਸਿੰਘ ਲਖਵਿੰਦਰ ਸਿੰਘ ਜਸਵਿੰਦਰ ਸਿੰਘ ਨੂੰ ਆਪਣੇ ਪਿਛੇ ਛਡ ਗਿਆ ।ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਹੋਣ ਦੀ ਖ਼ਬਰ ਪਿੰਡ ਪਹੁੰਚਣ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ।ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਉਹ ਆਪਣੇ ਘਰ ਪਰਿਵਾਰ ਨੂੰ ਚਲਾਉਣ ਲਈ ਵਿਦੇਸ਼ ਵਿਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ।ਜਿਸਦੀ ਬੀਤੇ ਦਿਨ ਬਰੇਨ ਅਟੈਕ ਹੋਣ ਨਾਲ ਮੌਤ ਹੋ ਗਈ ਹੈ ।ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਮੇਰਾ ਲੜਕਾ ਸ਼ਰਨਜੀਤ ਓੁਰਫ ਸੰਨੀ ਬਹੁਤ ਹੀ ਮਿਹਨਤੀ ਅਤੇ ਘਰ ਪਰਿਵਾਰ ਨੂੰ ਚਲਾਉਣ ਵਾਲਾ ਅਤੇ ਸਾਡੇ ਸਾਰੇ ਹੀ ਪਰਿਵਾਰ ਨਾਲ ਪਿਆਰ ਕਰਨ ਵਾਲਾ ਮੇਰਾ ਪੁਤਰ ਸੀ ਜਿਸ ਦੇ ਜਾਣ ਦਾ ਘਾਟਾ ਮੈਨੂੰ ਕਦੇ ਵੀ ਪੂਰਾ ਨਹੀਂ ਹੋ ਸਕਦਾ ।ਉਧਰ ਦੂਜੇ ਪਾਸੇ ਸੁਖਵਿੰਦਰ ਸਿੰਘ ਗਿਲ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ।

Be the first to comment

Leave a Reply

Your email address will not be published.


*