ਦੇਸ਼ ਲਈ ਕੁਝ ਕਰਨ ਦਾ ਭਾਈਜਾਨ ਨੇ ਇੰਝ ਕੀਤਾ ਐਲਾਨ

ਕੁਝ ਹੀ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਸਲਮਾਨ ਇੱਕ ਜਵਾਨ ਤੋਂ ਲੈ ਕੇ ਬੁੱਢੇ ਆਦਮੀ ਤਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹੁਣ ਤਕ ਫ਼ਿਲਮ ਦੇ ਕਈ ਗਾਣੇ, ਟੀਜ਼ਰ ਤੇ ਟ੍ਰੇਲਰ ਔਡੀਅੰਸ ਨੂੰ ਪਸੰਦ ਆ ਚੁੱਕਿਆ ਹੈ। ਬੁੱਢੇ ਸਲਮਾਨ ਦਾ ਕਿਰਦਾਰ ਹੀ ਫ਼ਿਲਮ ਦੀ ਕਹਾਣੀ ਸੁਣਾਉਂਦਾ ਹੈ।

ਹੁਣ ਫ਼ਿਲਮ ਦਾ ਨਵਾਂ ਗਾਣਾ ‘ਜ਼ਿਦਾ’ ਰਿਲੀਜ਼ ਹੋਇਆ ਹੈ। ਇਸ ਗਾਣੇ ਨੇ ਫ਼ਿਲਮ ਨੂੰ ਲੈ ਕੇ ਔਡੀਅੰਸ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ। ਫ਼ਿਲਮ ‘ਚ ਕੈਟਰੀਨਾ ਨਾਲ ਸਲਮਾਨ ਦੀ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲੇਗੀ।
ਇਸ ਦੇ ਨਾਲ ਹੀ ਫ਼ਿਲਮ ‘ਚ ਦਿਸ਼ਾ ਪਟਾਨੀ, ਨੋਰਾ ਫਤੇਹੀ, ਤੱਬੂ ਤੇ ਜੈਕੀ ਸ਼ਰੌਫ ਨਾਲ ਸੁਨੀਲ ਗ੍ਰੋਵਰ ਵੀ ਨਜ਼ਰ ਆਉਣਗੇ। ਫ਼ਿਲਮ 5 ਜੂਨ ਨੂੰ ਈਦ ਮੌਕੇ ਰਿਲੀਜ਼ ਹੋ ਰਹੀ ਹੈ। ਫ਼ਿਲਮ ਨੂੰ ਲੈ ਕੇ ਸਲਮਾਨ ਦੇ ਫੈਨਸ ‘ਚ ਕਾਫੀ ਐਕਸਾਈਟਮੈਂਟ ਹੈ। ਹੁਣ ਇਹ ਫ਼ਿਲਮ ਫੈਨਸ ਦੀ ਉਮੀਦਾਂ ‘ਤੇ ਖਰੇ ਉਤਰਦੀ ਹੈ ਜਾਂ ਨਹੀਂ ਇਹ ਤਾਂ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗ ਜਾਵੇਗਾ।

Be the first to comment

Leave a Reply

Your email address will not be published.


*