ਪੰਜਾਬ ‘ਆਪ’ ਪ੍ਰਧਾਨ ਭਗਵੰਤ ਮਾਨ ਪਾਰਟੀ ਰੈਲ਼ੀ ਚੋ ਰਹੇ ਗੁੰਮ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਤੋਂ ਪਾਰਟੀ ਉਮੀਦਵਾਰ ਨੀਨਾ ਮਿੱਤਲ ਦੇ ਹੱਕ ‘ਚ ਵੋਟ ਮੰਗਦੇ ਹੋਏ ਕਿਹਾ ਕਿ ਸਾਰੇ ਚੋਣ ਵਾਅਦੇ ਮੁੱਕਰਨ ਵਾਲੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਸਬਕ ਸਿਖਾਉਣ ਲਈ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ।
ਨਾਭਾ,ਪਟਿਆਲਾ,ਰਾਜਪੁਰਾ ਤੱਕ ਕੱਢੇ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਦਾ ਮੁੱਖ ਨਿਸ਼ਾਨਾ ਕੈਪਟਨ ਅਮਰਿੰਦਰ ਸਿੰਘ ਹੀ ਰਹੇ। ਕੇਜਰੀਵਾਲ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ, ਦਲਿਤਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ, ਬਜ਼ੁਰਗ, ਵਿਦਿਆਰਥੀਆਂ ਅਤੇ ਕਰਮਚਾਰੀਆਂ ਸਮੇਤ ਹਰੇਕ ਵਰਗ ਨਾਲ ਝੂਠ ਬੋਲ ਕੇ ਸੱਤਾ ਹਾਸਿਲ ਕੀਤੀ ਅਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਲਈ ਪਰਨੀਤ ਕੌਰ ਦਾ ਹਾਰਨਾ ਜ਼ਰੂਰੀ ਹੈ। ਜੇਕਰ ਪਰਨੀਤ ਕੌਰ ਜਿੱਤਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਾਕੀ ਢਾਈ ਸਾਲ ਵੀ ਆਪਣੀ ਮੌਜਮਸਤੀ ‘ਚ ਹੀ ਕੱਢ ਦੇਣੇ ਹ, ਪਰੰਤੂ ਜੇਕਰ ਪਟਿਆਲੇ ਦੇ ਲੋਕਾਂ ਨੇ ਪਰਨੀਤ ਕੌਰ ਹਰਾ ਦਿੱਤੀ ਤਾਂ ਕੈਪਟਨ ਅਮਰਿੰਦਰ ਸਿੰਘ ਸਮਝ ਜਾਣਗੇ ਕਿ ਚੋਣ ਵਾਅਦੇ ਪੂਰੇ ਕਰਨੇ ਜ਼ਰੂਰੀ ਹੈ।ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਰਲ ਕੇ ਖੇਡ ਰਹੇ ਹਨ ਕਿ ਤੁਸੀਂ ਮੇਰੀ ਪਤਨੀ ਨੂੰ ਪਟਿਆਲਾ ਤੋਂ ਜਿਤਾ ਦਿਓ ਮੈਂ ਤੁਹਾਡੀ ਪਤਨੀ ਨੂੰ ਬਠਿੰਡਾ ਤੋਂ ਜਿਤਾ ਦੇਵਾਂਗਾ। ਕੇਜਰੀਵਾਲ ਨੇ ਪਟਿਆਲਾ ਸਮੇਤ ਪੂਰੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਅਤੇ ਕੈਪਟਨ ਦੀ ਆਪਸੀ ‘ਸੈਟਿੰਗ’ ਵਿਗਾੜ ਕੇ ‘ਆਪ’ ਉਮੀਦਵਾਰਾਂ ਨੂੰ ਜਿਤਾਉਣ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਤੇ ਬਾਦਲ ਆਪਸ ‘ਚ ਰਲੇ ਨਾ ਹੁੰਦੇ ਤਾਂ ਬੇਅਦਬੀ ਮਾਮਲਿਆਂ ‘ਚ ਬਾਦਲ ਖੁੱਲ੍ਹੇ ਨਾ ਘੁੰਮ ਰਹੇ ਹੁੰਦੇ। ਉਨ੍ਹਾਂ ਕਿਹਾ ਕਿ ਕਮਿਸ਼ਨਾਂ ਅਤੇ ਐਸਆਈਟੀ ਦੀ ਜਾਂਚ ਦੌਰਾਨ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ‘ਚ ਬਾਦਲਾਂ ਵੱਲ ਸਿੱਧਾ ਇਸ਼ਾਰਾ ਹੋ ਗਿਆ ਸੀ, ਪਰੰਤੂ ਕੈਪਟਨ ਨੇ ਬਾਦਲਾਂ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਦਿਖਾਈ।ਇਸ ਮੌਕੇ ਉਨ੍ਹਾਂ ਉਮੀਦਵਾਰ ਨੀਨਾ ਮਿੱਤਲ, ਹਰਚੰਦ ਸਿੰਘ ਬਰਸਟ, ਡਾ. ਬਲਬੀਰ ਸਿੰਘ, ਦੇਵ ਮਾਨ, ਜੱਸੀ ਸੋਹੀਆਂਵਾਲਾ, ਗਗਨਦੀਪ ਸਿੰਘ ਚੱਢਾ ਅਤੇ ਹੋਰ ਪ੍ਰਮੁੱਖ ਆਗੂ ਸਨ।

Be the first to comment

Leave a Reply

Your email address will not be published.


*