ਮੋਟਰਸਾਈਕਲ ਨਾਲ ਟੱਕਰ ਪਿੱਛੋਂ ਗਾਂ ਦਾ ਚੜਿਆ ਪਾਰਾ, ਸਿੰਙ ਮਾਰ ਪਾੜਿਆ ਮੁੰਡੇ ਦਾ ਢਿੱਡ

ਦਿੱਲੀ ਦੇ ਇੰਦਰਪੁਰੀ ਇਲਾਕੇ ਵਿੱਚ ਇੱਕ ਆਵਾਰਾ ਗਾਂ ਨੇ 27 ਸਾਲਾਂ ਦੇ ਨੌਜਵਾਨ ਮੁੰਡੇ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੇਵ ਪ੍ਰਕਾਸ਼ ਸ਼ਾਸਤਰੀ ਮਾਰਗ ‘ਤੇ ਵੀਰਵਾਰ ਸ਼ਾਮ ਵਾਪਰੀ। ਮ੍ਰਿਤਕ ਰਵੀ ਠਕਰਾਲ ਮੋਟਰਸਾਈਕਲ ‘ਤੇ ਟੋਡਾਪੁਰ ਜਾ ਰਿਹਾ ਸੀ।

ਰਵੀ ਨੂੰ ਜਾਂਦਿਆਂ ਹੋਇਆਂ ਰਾਹ ਵਿੱਚ ਅਚਾਨਕ ਆਵਾਰਾ ਗਾਂ ਦਿੱਸੀ ਜਿਸ ਨੂੰ ਵੇਖ ਉਹ ਮੋਟਰਸਾਈਕਲ ਰੋਕ ਨਾ ਸਕਿਆ ਤੇ ਗਾਂ ਨਾਲ ਟੱਕਰ ਹੋ ਗਈ। ਇਸ ਪਿੱਛੋਂ ਗਾਂ ਨੇ ਆਪਣੇ ਸਿੰਙਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ ਤੇ ਢਿੱਡ ਹੀ ਚੀਰ ਦਿੱਤਾ।

ਅਧਿਕਾਰੀ ਨੇ ਕਿਹਾ ਕਿ ਰਵੀ ਨੂੰ ਤਤਕਾਲ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਪੋਸਟਮਾਰਟਮ ਬਾਅਦ ਸ਼ੁੱਕਰਵਾਰ ਨੂੰ ਰਵੀ ਦੀ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਗਈ ਹੈ। ਉਸ ਦੇ ਪਰਿਵਰ ਵਿੱਚ ਸੋਗ ਦੀ ਲਹਿਰ ਹੈ।