ਸ਼ਾਨ ਵਧਾਉਂਦੀਆਂ ਦਸਤਾਰਾਂ: ਤੇਗ੍ਹਬੀਰ ਸਿੰਘ ਬਣੇ ਚਾਰਟਡ ਅਕਾਊਟੈਂਟ

ਹਰ ਮਾਂ-ਪਿਓ ਅਤੇ ਦਾਦਾ-ਦਾਦੀ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਪੁੱਤਰ-ਪੁੱਤਰੀਆਂ ਜਾਂ ਫਿਰ ਪੋਤਰੇ-ਪੋਤਰੀਆਂ ਉਚ ਸਿਖਿਆ ਪ੍ਰਾਪਤ ਕਰਕੇ ਜਿੱਥੇ ਚੰਗੀਆਂ ਨੌਕਰੀਆਂ ਜਾਂ ਬਿਜ਼ਨਸ ਕਰਨ ਉਥੇ ਨਾਲੋ-ਨਾਲ ਆਪਣੇ ਧਰਮ ਅਤੇ ਸਭਿਆਚਾਰ ਨੂੰ ਵੀ ਸੰਭਾਲੀ ਰੱਖਣ। ਸ। ਖੜਗ ਸਿੰਘ ਅਤੇ ਸ੍ਰੀਮਤੀ ਰਮਨਦੀਪ ਕੌਰ ਦਾ ਹੋਣਹਾਰ ਵੱਡਾ ਪੁੱਤਰ ਸ। ਤੇਗ੍ਹਬੀਰ ਸਿੰਘ ਅਤੇ ਦਾਦਾ ਸ। ਤੇਜਿੰਦਰ ਸਿਘ ਅਤੇ ਦਾਦੀ ਅਮਰ ਕੌਰ ਦਾ ਲਾਡਲਾ ਪੋਤਰਾ ਬੀਤੇ ਕੱਲ੍ਹ ਯੂਨੀਵਰਸਿਟੀ ਆਫ ਔਕਲੈਂਡ ਦੇ ਡਿਗਰੀ ੰਵੰਡ ਸਮਾਰੋਹ ਵਿਚ ਚਾਰਟਡ ਅਕਾਊਂਟੈਂਟ ਦੀ ਡਿਗਰੀ ਪ੍ਰਾਪਤ ਕਰਕੇ ਜਿੱਥੇ ਦਸਤਾਰ ਦੀ ਸ਼ਾਨ ਵਧਾ ਗਿਆ ਉਥੇ ਉਚ ਸਿਖਿਆ ਪ੍ਰਾਪਤ ਲੋਕਾਂ ਦੀ ਸ਼੍ਰੇਣੀ ਵਿਚ ਵੀ ਆ ਗਿਆ। ਇਹ ਡਿਗਰੀ ਲੈਣ ਵਾਲਿਆਂ ਦੇ ਵਿਚ ਇਕੋ-ਇਕ ਇਹ ਦਸਤਾਰੀ ਸਿੱਖ ਨੌਜਵਾਨ ਸੀ।
ਨਿਊਜ਼ੀਲੈਂਡ ‘ਚ ਜਨਮਿਆ ਅਤੇ ਵੱਡਾ ਹੋਇਆ ਸ। ਤੇਗ੍ਹਬੀਰ ਸਿੰਘ ਪਹਿਲਾਂ ਤੋਂ ਕੇਸਾਧਾਰੀ ਹੈ। ਪੜ੍ਹਾਈ ਦੌਰਾਨ ਉਸਨੇ ਦਸਤਾਰ ਸਜਾਉਣੀ ਸ਼ੁਰੂ ਕੀਤੀ ਅਤੇ ਉਚ ਸਿਖਿਆ ਤੱਕ ਇਸੇ ਤਰ੍ਹਾਂ ਰੱਖਿਆ। ਇਸ ਨੌਜਵਾਨ ਨੇ ਪਹਿਲਾਂ 2012 ਤੋਂ ਲੈ ਕੇ 2015 ਤੱਕ ਬੈਚਲਰ ਆਫ ਕਾਮਰਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਚਾਰਟਡ ਅਕਾਊਂਟੈਂਟ ਦੀ 2 ਸਾਲਾ ਪੜ੍ਹਾਈ ਸ਼ੁਰੂ ਕੀਤੀ। ਤਿੰਨ ਸਾਲ ਤੋਂ ‘ਫਨਟੇਰਾ’ ਕੰਪਨੀ ਦੇ ਵਿਚ ਚੱਲ ਰਹੀ ਨੌਕਰੀ ਦਾ ਤਜ਼ਰਬਾ ‘ਚਾਰਟਡ ਅਕਾਊਂਟੈਂਟ’ ਦੀ ਪ੍ਰਾਪਤੀ ਦੇ ਵਿਚ ਵੱਡਾ ਯੋਗਦਾਨ ਰੱਖਦਾ ਹੈ। ਪੜ੍ਹਾਈ ਦੇ ਵਿਚ ਪਹਿਲਾਂ ਤੋਂ ਹੁਸ਼ਿਆਰ ਹੋਣ ਕਰਕੇ ਯੂਨੀਵਰਸਿਟੀ ਆਫ ਔਕਲੈਂਡ ਦੇ ਵਿਚ ਉਸਨੂੰ ‘ਇਕਨਾਮਿਕਸ, ਅਕਾਊਂਟਿੰਗ ਅਤੇ ਸਟੈਟਿਸਕਸ’ ਦੇ ਵਿਚ ਆਊਟ ਸਟੈਂਡਿੰਗ ਐਵਾਰਡ ਮਿਲ ਚੁੱਕਾ ਹੈ। ਗੌਲਫ ਖੇਡਣ ਦਾ ਸ਼ੌਕੀਨ ਇਹ ਸਿੱਖ ਨੌਜਲਾਨ ਅੰਡਰ 19 ਦੇ ਲਈ ਔਕਲੈਂਡ ਦੀ ਨੁਮਾਇੰਦਗੀ ਕਰ ਚੁੱਕਾ ਹੈ। ਇੰਡੀਆ ਹੁੰਦੇ ਕਈ ਮੁਕਾਬਲਿਆਂ ਦੇ ਵਿਚ ਵੀ ਉਹ ਉਪਰਲੀਆਂ ਜਿੱਤਾਂ ਹਾਸਿਲ ਕਰ ਚੁੱਕਾ ਹੈ ਤੇ ਐਨ। ਆਰ। ਆਈ। ਇੰਟਰਨੈਸ਼ਨਲ ਗੌਲਫ ਓਪਨ ਚੰਡੀਗੜ ਵਿਖੇ ਦੂਸਰੇ ਨੰਬਰ ਉਤੇ ਆਇਆ ਸੀ। 2010 ਅਤੇ 2011 ਦੇ ਵਿਚ ਉਹ ਸਟਰਾਥਲਨ ਗੌਲਫ ਟੀਮ ਦਾ ਕੈਪਟਨ ਰਹਿ ਚੁੱਕਾ ਹੈ ਅਤੇ ਹਾਊਸ ਲੀਡਰ ਦੇ ਵਿਚ ਕੈਪਟਨ ਰਹਿ ਚੁੱਕਾ ਹੈ। ਭੰਗੜੇ ਦਾ ਇਹ ਕਲਾਕਾਰ ਆਪਣੀ ਟੀਮ ਬਨਾਉਣ ਦੇ ਰੌਂਅ ਵਿਚ ਹੈ ਅਤੇ ਇਸ ਵੇਲੇ ਮੈਨੁਕਾਓ ਗੌਲਫ ਕਲੱਬ ਦੇ ਵਿਚ ਖੇਡਦਾ ਹੈ।

Be the first to comment

Leave a Reply

Your email address will not be published.


*