15 ਸਾਲਾ ਕੁੜੀ ਨੇ ਦਫਨਾਇਆ ਆਪਣਾ ਜਿਊਂਦਾ ਬੱਚਾ, ਅਪਾਹਿਜ ਕੁੱਤੇ ਨੇ ਬਚਾਈ ਜਾਨ

ਪਿੰਗ ਪੋਂਗ ਨਾਂਅ ਦਾ ਇੱਕ ਅਪਾਹਜ ਕੁੱਤਾ ਉੱਤਰ-ਪੂਰਬੀ ਥਾਈਲੈਂਡ ‘ਚ ਨਵਜਾਤ ਬੱਚੇ ਦੀ ਜਾਨ ਬਚਾਉਣ ਕਰਕੇ ਪਿੰਡ ਦਾ ਹੀਰੋ ਬਣ ਗਿਆ ਹੈ। ਪਿੰਡ ਵਾਸੀ ਪਿੰਗ ਪੋਂਗ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਬੱਚੇ ਨੂੰ ਉਸ ਦੀ ਅੱਲ੍ਹੜ ਉਮਰ ਦੀ ਮਾਂ ਦਫਨਾ ਗਈ ਸੀ।

ਬੁੱਧਵਾਰ ਦੀ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਕੁੱਤੇ ਨੇ ਇੱਕ ਥਾਂ ਨੂੰ ਸੁੰਘਣ ਲੱਗਾ ਅਤੇ ਫਿਰ ਲਗਾਤਾਰ ਮਿੱਟੀ ਪੁੱਟ ਕੇ ਪਿੰਡ ਦੇ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪਿੰਗ ਪੋਂਗ ਦੇ ਮਾਲਕ ਮੁਤਾਕ ਨੂੰ ਕੁੱਤੇ ਵੱਲੋਂ ਕੀਤੀ ਖੁਦਾਈ ‘ਚ ਬੱਚੇ ਦੀਆਂ ਲੱਤਾਂ ਨਜ਼ਰ ਆਈਆਂ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਿਆ। ਇਸ ਮਾਮਲੇ ‘ਚ ਇੱਕ 15 ਸਾਲਾ ਕੁੜੀ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ ਕਿ ਉਸ ਨੇ ਆਪਣੇ ਬੱਚੇ ਨੂੰ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸ ‘ਤੇ ਕਲਤ ਦਾ ਮਾਮਲਾ ਦਰਜ ਕੀਤਾ ਗਿਆ। ਕੁੜੀ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪਿਓ ਦੇ ਡਰ ਤੋਂ ਅਜਿਹਾ ਕਰਨਾ ਪਿਆ ਜਦਕਿ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਦੇ ਬੱਚ ਜਾਣ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਨਵਜਾਤ ਦਾ ਖਿਆਲ ਰੱਖਣਗੇ।

ਇਸ ਤੋਂ ਬਾਅਦ ਬੱਚੇ ਨੂੰ ਲੜਕੀ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਕੁੜੀ ਨੂੰ ਮਨੋਵਿਗਿਆਨੀ ਅਤੇ ਘਰਦਿਆਂ ਦੀ ਦੇਖਰੇਖ ‘ਚ ਹੈ। ਕੁੜੀ ਨੂੰ ਆਪਣੇ ਕੀਤੇ ‘ਤੇ ਅਫਸੋਸ ਹੈ ਉਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਮਾਪੇ ਕੀ ਕਰਨਗੇ। ਬੱਚੇ ਨੂੰ ਬਚਾਉਣ ਵਾਲਾ ਪਿੰਗ ਪੋਂਗ 6 ਸਾਲ ਦਾ ਹੈ। ਉਸ ਦੇ ਮਾਲਕ ਨੇ ਦੱਸਿਆ ਕਿ ਪਿੰਗ ਪੋਂਗ ਇੱਕ ਸਮਝਦਾਰ ਅਤੇ ਆਗਿਆਕਾਰੀ ਕੁੱਤਾ ਹੈ।

Be the first to comment

Leave a Reply

Your email address will not be published.


*