ਕੈਨੇਡਾ ‘ਚੋਂ ਡਿਪੋਰਟ ਹੋ ਰਹੇ ਪੰਜਾਬੀ ਸਟੂਡੈਂਟ ਨੇ ਮੰਗੀ ਮਦਦ – ਸ਼ੁਰੂ ਕੀਤੀ ਆਨਲਾਈਨ ਕੰਪੇਨ

ਕੈਨੇਡਾ ‘ਚ ਮਿੱਥੇ ਸਮੇਂ ਤੋਂ ਜ਼ਿਆਦਾ ਕੰਮ ਕਰਨ ਦੇ ਜ਼ੁਰਮ ‘ਚ ਫੜੇ ਗਏ ਪੰਜਾਬੀ ਸਟੂਡੈਂਟ ਵੱਲੋਂ ਕੈਨੇਡੀਆਨ ਇਮੀਗ੍ਰੇਸ਼ਨ ਮੰਤਰੀ ਕੋਲ ਅਪੀਲ ਲਾਈ ਗਈ ਹੈ ਕਿ ਉਸਨੂੰ ਭਾਰਤ ਡਿਪੋਰਟ ਨਾ ਕੀਤਾ ਜਾਵੇ। ਡਿਪੋਰਟ ਹੋਣ ਦੇ ਡਰ ਦਾ ਸਾਹਮਣਾ ਕਰ ਰਹੇ ਜੋਬਨਦੀਪ ਸਿੰਘ ਸੰਧੂ ਦੁਆਰਾ ਸੋਸ਼ਲ ਮੀਡੀਆ ‘ਤੇ ‘ਮਾਈਗ੍ਰੈਂਟ ਵਰਕਰਜ਼ ਅਲਾਇੰਸ’ ਦੇ ਬੈਨਰ ਹੇਠ ਕੰਪੇਨ ਚਲਾਈ ਗਈ ਹੈ।

ਆਨਲਾਈਨ ਪਟੀਸ਼ਨ ਦੁਆਰਾ ਜੋਬਨਦੀਪ ਸੰਧੂ ਨੇ ਲੋਕਾਂ ਨੂੰ ਉਸਦੀ ਡਿਪੋਰਟੇਸ਼ਨ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਹੈ। ਉਸਨੇ ਕਿਹਾ ਕਿ ਸਾਰੇ ਹੀ ਮਾਈਗ੍ਰੈਂਟ ਤੇ ਅੰਤਰ-ਰਾਸ਼ਟਰੀ ਵਿਦਿਆਰਥੀ ਕੈਨੇਡਾ ‘ਚ ਪਹੁੰਚਣ ‘ਤੇ ਇੱਕੋ ਜਿਹੇ ਲੇਬਰ ਅਧਿਕਾਰ ਹਾਸਲ ਕਰਦੇ ਹਨ। ਜੋਬਨ ਨੇ ਆਪਣੇ ਵੱਲੋਂ ਕੀਤੇ ਜਾਂਦੇ ਜ਼ਿਆਦਾ ਘੰਟਿਆਂ ਦੇ ਕਾਰਨਾਂ ਬਾਰੇ ਵੀ ਦੱਸਿਆ।

Be the first to comment

Leave a Reply

Your email address will not be published.


*