ਨਿਊਜ਼ੀਲੈਂਡ ਦਾ ਖੇਤੀਬਾੜੀ ਫੀਲਡਡੇਅਜ਼ ਮੇਲਾ 12 ਜੂਨ ਤੋਂ ਹਮਿਲਟਨ ‘ਚ-ਡੇਢ ਲੱਖ ਲੋਕ ਪਹੁੰਚਣਗੇ

ਜਿਹੜੇ ਜਿਮੀਦਾਰਾਂ ਨੇ ਪੰਜਾਬ ਦੇ ਖੇਤੀਬਾੜੀ ਮੇਲੇ ਵੇਖੇ ਹਨ ਉਹ ਨਿਊਜ਼ੀਲੈਂਡ ਦਾ ਖੇਤੀਬਾੜੀ ਮੇਲਾ ‘ਫੀਲਡੇਅਜ਼’ ਇਕ ਵਾਰ ਜਰੂਰ ਵੇਖਣ। ਐਨਾ ਵੱਡਾ ਫਰਕ ਨਜ਼ਰ ਆਵੇਗਾ ਕਿ ਦਿਲ ਕਰੇਗਾ ਆਪਣੇ ਦੇਸ਼ ਵੀ ਅਜਿਹਾ ਮੇਲਾ ਲਗਦਾ ਹੋਵੇ। 12 ਤੋਂ 15 ਜੂਨ ਤੱਕ ਇਹ ਮੇਲਾ ਮਾਇਸਟਰੀ ਕ੍ਰੀਕ ਹਮਿਲਟਨ ਵਿਖੇ ਲਗ ਰਿਹਾ ਹੈ। ਇਸ ਵਾਰ ਇਹ ਮੇਲਾ 51ਵੇਂ ਸਾਲ ਵਿਚ ਦਾਖਲ ਹੋ ਚੁੱਕਾ ਹੈ। ਇਸ ਮੇਲੇ ਦੇ ਵਿਚ 1000 ਤੋਂ ਵੱਧ ਸਟਾਲ ਹੋਣਗੇ ਅਤੇ ਡੇਢ ਲੱਖ ਤੋਂ ਵੱਧ ਲੋਕ ਪਹੁੰਚਣਗੇ। ਬੀਤੇ ਸਮੇਂ ਦੇ ਵਿਚ ਇਥੇ ਕੁਝ ਭਾਰਤੀ ਕੰਪਨੀਆਂ ਵੀ ਹਿੱਸਾ ਲੈਂਦੀਆਂ ਰਹੀਆਂ ਹਨ ਪਰ ਇਸ ਵਾਰ ਅਜੇ ਤੱਕ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਹੈ। ਇਸ ਸਬੰਧੀ ਈਮੇਲ ਭੇਜ ਕੇ ਜਾਣਕਾਰੀ ਹਾਸਿਲ ਕੀਤੀ ਗਈ ਸੀ। ਪਰ ਇਸਦੇ ਬਾਵਜੂਦ ਭਾਰਤੀ ਖਾਣੇ ਵਾਸਤੇ ਇਕ ਰੈਸਟੋਰੈਂਟ (ਹੈਲੋ ਇੰਡੀਆ) ਰਹੇਗਾ। ਮੈਡਮ ਐਂਡਰੀਆ ਮਕੈਨਜੀ ਜੋ ਕਿ ਇੰਡੀਆ ਸਟਾਇਲ (9ndia Style: S9“5 LO31“9ON:“3੧੫੪ Pashmina and Woollen, Shawls,Stoles, and Men@s Scarves. 8omeware@s, “hrows and 3ushion 3overs. Jewellery and 1ccessories) ਬਿਜ਼ਨਸ ਚਲਾਉਂਦੇ ਹਨ ਅਤੇ ਪਿਛਲੇ 30 ਸਾਲਾਂ ਤੋਂ ਇੰਡੀਆ ਜਾਂਦੇ-ਆਉਂਦੇ ਰਹਿੰਦੇ ਹਨ, ਇਸ ਵਾਰ ਭਾਰਤੀ ਵਸਤਰਾਂ ਤੇ ਗਹਿਣਿਆਂ ਦੀ ਪ੍ਰਦਰਸ਼ਨੀ ਲਗਾਉਣਗੇ। ਜਿਨ੍ਹਾਂ ਵਿਚ ਲੁਧਿਆਣਾ ਦੇ ਊਨੀ ਕੱਪੜੇ, ਸਿਲਕੀ ਕੱਪੜੇ, ਸ਼ਾਲ, ਸਕਾਵ, ਸੂਤੀ ਵਸਤਰ, ਪਸ਼ਮੀਨਾ ਆਦਿ ਸ਼ਾਮਿਲ ਹੋਣਗੇ। ਇਹ ਸਾਰਾ ਭਾਰਤੀ ਸਮਾਨ ਦਿੱਲੀ, ਪੰਜਾਬ, ਮਨਾਲੀ ਅਤੇ ਜੈਪੁਰ ਤੋਂ ਆ ਰਿਹਾ ਹੈ।
ਇਥੇ ਕਾਰਾਂ, ਟ੍ਰੈਕਟਰ, ਖੇਤੀਬਾੜੀ ਸੰਦ ਅਤੇ ਹੋਰ ਸਾਮਾਨ ਆਦਿ ਖਰੀਦਣ ਵਾਸਤੇ ਵਿਸ਼ੇਸ਼ ਤੌਰ ‘ਤੇ ਛੋਟ ਦਿੱਤੀ ਜਾਂਦੀ ਹੈ। ਟਰੈਕਟਰ, ਫਾਲੇ, ਤਵੀਆਂ, ਡੇਅਰੀ ਫਾਰਮਿੰਗ, ਫੰਨ, ਮੋਟਰਸਾਈਕਲ, ਲੱਕੜ ਦਾ ਕੰਮ, ਖਾਦਾਂ ਖਿਲਾਰਨ ਵਾਲੀਆਂ ਮਸ਼ੀਨਾਂ, ਵੱਡੇ-ਵੱਡੇ ਟ੍ਰੈਕਟਰ, ਪੁਰਾਣੇ ਟਰੈਕਟਰ, ਇੰਜਣ, ਮੋਟਰਾਂ ਅਤੇ ਹੋਰ ਪਤਾ ਨਹੀਂ ਕੀ ਕੁਝ ਵੇਖਣ ਨੂੰ ਮਿਲੇਗਾ। ਸੋ ਟਿਕਟਾਂ ਦੀ ਵਿਕਰੀ ਵੀ ਜਾਰੀ ਹੈ। ਪ੍ਰਤੀ ਦਿਨ ਪ੍ਰਤੀ ਟਿਕਟ ਕੀਮਤ 30 ਡਾਲਰ ਹੈ ਅਤੇ ਚਾਰ ਦਿਨ ਲਈ 90 ਡਾਲਰ ਲੱਗਣਗੇ।

Be the first to comment

Leave a Reply

Your email address will not be published.


*