ਹਾਰ ਮਗਰੋਂ ਮਨਪ੍ਰੀਤ ਦੇ ‘ਖਲਾਨਾਇਕ’ ਬਣਨ ‘ਤੇ ਰਾਜਾ ਵੜਿੰਗ ਨੂੰ ਨਹੀਂ ਯਕੀਨ

ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਰ ਤੋਂ ਬਾਅਦ ਅੱਜ ਬਠਿੰਡਾ ਪੁੱਜੇ। ਉਨ੍ਹਾਂ ਕਿਹਾ ਕਿ ਮੇਰੇ ਮੁਕੱਦਰ ਹੀ ਹਾਰ ਗਏ ਪਰ ਮੈਨੂੰ ਲੋਕਾਂ ਨੇ ਨਹੀਂ ਹਰਾਇਆ, ਮੈਂ ਜਿੱਤਿਆ ਹਾਂ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹਾਰ ਦੇ ਕਾਰਨ ਕੀ ਹਨ, ਪਰ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਹਾਰ ਦਾ ਕਾਰਨ ਮੰਨਣ ਤੋਂ ਇਨਕਾਰ ਵੀ ਕੀਤਾ। ਵੜਿੰਗ ਨੇ ਉਨ੍ਹਾਂ ਦੀ ਰੈਲੀ ਤੋਂ ਸ਼ੁਰੂ ਹੋਏ ਸਿੱਧੂ-ਕੈਪਟਨ ਵਿਵਾਦ ‘ਤੇ ਵੀ ਠਰ੍ਹੰਮਾ ਦਿਖਾਇਆ।ਬਠਿੰਡਾ ਦੇ ਰੋਜ਼ ਗਾਰਡਨ ਵਿੱਚ ਰਾਜਾ ਵੜਿੰਗ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਲੋਕਾਂ ਦਾ ਇੰਨਾ ਪਿਆਰ ਤੇ ਉਤਸ਼ਾਹ ਸੀ, ਮੈਂ ਸਮਝਦਾ ਮੇਰੀ ਜਿੱਤ ਹੋਈ ਹੈ। ਬਠਿੰਡਾ ਸ਼ਹਿਰ ਤੋਂ ਵੋਟ ਘਟਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿਸੇ ਦਾ ਕੋਈ ਕਸੂਰ ਨਹੀਂ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੇ ਮੁਕੱਦਰ ਹਾਰ ਗਏ, ਮੈਨੂੰ ਉਮੀਦ ਸੀ ਕਿ ਬਠਿੰਡਾ ਕਾਫੀ ਵੱਡੀ ਤਾਦਾਦ ਵਿੱਚ ਵੋਟਾਂ ਵੱਧਣਗੀਆਂ ਪਰ ਕੱਟਣ ਦੀ ਤਾਂ ਬਿਲਕੁਲ ਉਮੀਦ ਨਹੀਂ ਸੀ। ਵੜਿੰਗ ਨੇ ਸਾਫ ਕੀਤਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਵਿੱਚ ਬਠਿੰਡਾ ਤੋਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਦੋਸ਼ ਹੈ। ਵੜਿੰਗ ਨੇ ਵਾਰੀ-ਵਾਰੀ ਕਿਹਾ ਕਿ ਕਿਤੇ ਨਾ ਕਿਤੇ ਮੇਰੇ ਵਿੱਚ ਕੋਈ ਕਮੀ ਰਹਿ ਗਈ।

Be the first to comment

Leave a Reply

Your email address will not be published.


*