Tik-Tok ਸਟਾਰ ਮੋਹਿਤ ਮੋਰ ਦੇ ਕਤਲ ਕੇਸ ‘ਚ ਨਾਬਾਲਗ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਟਿੱਕ ਟੌਕ ਸਟਾਰ ਅਤੇ ਜਿੰਮ ਟ੍ਰੇਨਰ ਮੋਹਿਤ ਮੋਰ ਦੇ ਕਤਲ ਦੇ ਇਲਜ਼ਾਮ ‘ਚ ਸ਼ਾਮਲ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। 17 ਸਾਲਾ ਮੁਲਜ਼ਮ ਨੂੰ ਦਵਾਰਕਾ ਦੇ ਕਿਸੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਕਾਲ ਡਿਟੇਲ ਰਿਕਾਰਡ ਤੋਂ ਕੀਤੀ ਗਈ। ਉਹ 14 ਮਈ ਨੂੰ ਕਤਲ ਤੋਂ ਪਹਿਲਾਂ ਮ੍ਰਿਤਕ ਨਾਲ ਗੱਲ ਕਰਨ ਵਾਲਾ ਪਹਿਲਾ ਸ਼ਖ਼ਸ ਸੀ।

ਇਸ ਸੀਨੀਅਰ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਕਿਹਾ, “ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮੋਹਿਤ ਅਤੇ ਮੁਲਜ਼ਮ ‘ਚ ਜਿੰਮ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਉਸ ਦੌਰਾਨ ਹੀ ਮ੍ਰਿਤਕ ਨੇ ਕੁਝ ਲੋਕਾਂ ਸਾਹਮਣੇ ਨਾਬਾਲਗ ਨਾਲ ਕੁੱਟਮਾਰ ਕੀਤੀ ਸੀ ਅਤੇ ਮੁਲਜ਼ਮ ਨੇ ਇਸ ਦਾ ਬਦਲਾ ਲੈਣ ਲਈ ਇਹ ਘਟਨਾ ਨੂੰ ਅੰਜ਼ਾਮ ਦਿੱਤਾ।”

ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਕੰਮ ਲਈ ਮੁਲਜ਼ਮ ਨੇ ਆਪਣੇ ਦੋਸਤ ਦੀ ਮਦਦ ਲਈ। ਉਨ੍ਹਾਂ ਨੇ ਮੋਹਿਤ ਨੂੰ ਪਹਿਲਾਂ ਜਿੰਮ ‘ਚ ਲੱਭਿਆ ਅਤੇ ਬਾਅਦ ‘ਚ ਉਸ ਨੂੰ ਫੋਨ ਕਰ ਉਸ ਦੀ ਲੋਕੇਸ਼ਨ ਪੁੱਛੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੋਹਿਤ ਨੂੰ ਨਜਫ਼ਗੜ੍ਹ ਦੀ ਇੱਕ ਦੁਕਾਨ ‘ਚ ਜਾ ਕੇ ਗੋਲ਼ੀਆਂ ਮਾਰੀਆਂ। ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ ਇਲਾਵਾ ਵੀ ਦੋ ਹੋਰ ਮੁਲਜ਼ਮਾਂ ਦੀ ਤਲਾਸ਼ ਅਜੇ ਕੀਤੀ ਜਾ ਹੀ ਹੈ।

Be the first to comment

Leave a Reply

Your email address will not be published.


*