5 ਸਾਲ ਦੇ ਇਸ ਬੱਚੇ ਨੇ ਫੁੱਟਬਾਲ ‘ਚ ਪਾਈਆਂ ਧੁੰਮਾਂ

ਫੁੱਟਬਾਲ ਦੁਨੀਆ ਦੀ ਸਭ ਤੋਂ ਵੱਧ ਚਰਚਿਤ ਅਤੇ ਦਰਸ਼ਨੀ ਖੇਡ ਹੈ।ਦੁਨੀਆ ਦੇ 220 ਦੇ ਕਰੀਬ ਮੁਲਕ ਇਸ ਖੇਡ ਨੂੰ ਖੇਡਦੇ ਹਨ।ਹਰ ਮੁਲਕ ਵਿਚ ਇਹ ਖੇਡ ਹਦੋਂ ਵੱਧ ਪਿਆਰੀ ਅਤੇ ਦਿਨੋ ਦਿਨ ਸੁਪਰਹਿੱਟ ਹੋ ਰਹੀ ਹੈ।ਇਸ ਦੌਰਾਨ 5 ਸਾਲ ਦੇ ਇਰਾਨੀ ਬੱਚੇ ਨੇ ਫੁੱਟਬਾਲ ‘ਚ ਖ਼ੂਬ ਧੁੰਮਾਂ ਪਾਈਆਂ ਹਨ ਕਿ ਲੋਕ ਦੇਖਦੇ ਹੀ ਰਹਿ ਗਏ।ਇਸ ਬੱਚੇ ਦੀ ਖੇਡਦੇ ਸਮੇਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਫੁੱਟਬਾਲ ਖੇਡਣ ਦਾ ਜਾਨੂੰਨ ਇਸ ਬੱਚੇ ਦੇ ਸਿਰ ਚੜ ਬੋਲਦਾ ਹੈ।ਇਹ ਬੱਚਾ ਇਰਾਨ ਦਾ ਦੱਸਿਆ ਜਾ ਰਿਹਾ ਹੈ।ਇਰਾਨ ਦੇ 5 ਸਾਲ ਦੇ ਲੜਕੇ ਦਾ ਫੁੱਟਬਾਲ ਹੁਨਰ ਦੇਖ ਕੇ ਲੋਕ ਇੰਨੇ ਪ੍ਰਭਾਵਿਤ ਹੋ ਗਏ ਕਿ ਉਨ੍ਹਾਂ ਨੇ ਇਸ ਬੱਚੇ ਦਾ ਵੀਡੀਓ ਟਵੀਟ ਕੀਤਾ ਹੈ।