ਕਾਂਗਰਸੀ ਚੇਅਰਮੈਨ ਦੀ ਗੰਦੀ ਕਰਤੂਤ

ਪੰਜਾਬ ‘ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਪੰਜਾਬ ਦੀਆਂ ਅਨੇਕਾਂ ਧੀਆਂ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ।ਅਜਿਹਾ ਹੀ ਇੱਕ ਹੋਰ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ।ਜਿਥੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਕਪੂਰਥਲਾ ਦੇ ਕਾਂਗਰਸ ਗਰੀਵੈਂਸ ਸੈੱਲ ਦੇ ਚੇਅਰਮੈਨ ਦਰਸ਼ਨ ਕੁਮਾਰ ‘ਤੇ ਆਰੋਪ ਲੱਗੇ ਨੇ ਕਿ ਉਸਨੇ ਘਰ ਕੰਮ ਕਰਨ ਆਉਂਦੀ ਮਹਿਲਾ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।ਪੀੜਤ ਦੇ ਨਾਲ ਉਸਦੀ ਛੋਟੀ ਭੈਣ ਵੀ ਨਾਲ ਕੰਮ ਕਰਨ ਆਈ ਸੀ ਉਸਦੇ ਮੁਤਾਬਕ ਆਪਣੀ ਭੈਣ ਨਾਲ ਜ਼ਬਰਦਸਤੀ ਹੁੰਦਿਆਂ ਦੇਖ ਉਹ ਆਪਣੇ ਘਰ ਨੂੰ ਭੱਜੀ ਤੇ ਪਰਿਵਾਰ ਸਮੇਤ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਆਈ। ਜਿਸ ਤੋਂ ਬਾਅਦ ਦਰਸ਼ਨ ਲਾਲ ਨੂੰ ਰੰਗੇ ਹਥੀ ਫੜਿਆ।ਗੁੱਸੇ ‘ਚ ਆਏ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ‘ਚ ਦੇਖਣਾ ਹੋਵੇਗਾ ਕਿ ਪੁਲਿਸ ਕੀ ਖੁਲਾਸਾ ਕਰਦੀ ਹੈ।

Be the first to comment

Leave a Reply

Your email address will not be published.


*