ਬਾਦਲ 1994 ਵਿੱਚ ਬਣੇ RSS ਦੇ ਪੱਕੇ ਮੈਂਬਰ?

ਟੌਹੜਾ ਤੇ ਤਲਵੰਡੀ ਨਾਲ ਗੱਲਬਾਤ ਟੁੱਟਣ ਤੇ ਬਾਦਲ ਨੂੰ ਚੁਣਿਆ

ਬਠਿੰਡਾ/ 6 ਜੂਨ/ ਬਲਵਿੰਦਰ ਸਿੰਘ ਭੁੱਲਰ

ਭਾਰਤ ਦੀ ਬਹਾਦਰ ਤੇ ਸੰਘਰਸ਼ਸ਼ੀਲ ਕੌਮ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਰਲਾਉਣ ਦੀ ਮਨਸਾ ਨਾਲ ਹਿੰਦੂਆਂ ਦੀ ਫਿਰਕੂ ਜਥੇਬੰਦੀ ਆਰ ਐੱਸ ਐੱਸ ਨੇ ਸਿੱਖਾਂ ਦੇ ਆਗੂਆਂ ਨੂੰ ਲਾਲਚ ਦੇ ਕੇ ਆਪਣੀ ਜਥੇਬੰਦੀ ਦੇ ਮੈਂਬਰ ਬਣਾਉਣ ਦੀ 1994 ’ਚ ਇੱਕ ਸਾਜਿਸ ਰਚੀ। ਜਿਸ ਵਿੱਚ ਜ: ਗੁਰਚਰਨ ਸਿੰਘ ਟੌਹੜਾ ਤੇ ਜ: ਜਗਦੇਵ ਸਿੰਘ ਤਲਵੰਡੀ ਨਾਲ ਗੱਲ ਸਿਰੇ ਨਾ ਚੜ੍ਹਣ ਤੇ ਆਰ ਐੱਸ ਐੱਸ ਦੇ ਸੀਨੀਅਰ ਅਹੁਦੇਦਾਰਾਂ ਨੇ ਸਿੱਖਾਂ ਦੇ ਹਰਮਨ ਪਿਆਰੇ ਆਗੂ ਘਾਗ ਸਿਆਸਤਦਾਨ ਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਆਪਣੀ ਜਥੇਬੰਦੀ ਦਾ ਪੱਕਾ ਮੈਂਬਰ ਬਣਾ ਲਿਆ। ਨੈਸਨਲ ਪ੍ਰੋਫੈਸਰ ਆਫ਼ ਸਿੱਖ ਸਟੱਡੀਜ਼ ਤੇ ਸਾਬਕਾ ਡਾਇਰੈਕਟਰ ਆਫ ਹਿਸਟਰੀ ਫੀਚਰ ਬੋਰਡ ਸ੍ਰੋਮਣੀ ਕਮੇਟੀ ਸ੍ਰ: ਹਰਜਿੰਦਰ ਸਿੰਘ ਦਲਗੀਰ ਉੱਚਕੋਈ ਦੇ ਇਤਿਹਾਸਕਾਰ ਹਨ, ਜਿਹਨਾਂ ਦੀ ਸਿੱਖ ਇਤਿਹਾਸ ਤੇ ਬੜੀ ਪਕੜ ਹੈ। ਉਹਨਾਂ ਨੇ ਉਕਤ ਤੱਥ ਆਪਣੀ ਨਵੀਂ ਛਪੀ ਅੰਗਰੇਜੀ ਪੁਸਤਕ ‘‘ਹਾਈਜੈਕਰ ਆਫ ਸਿੱਖ ਪੰਥ’’ ਜੋ ਸਿੱਖ ਹਿਸਟਰੀ ਦੀ ਨੌਵੀਂ ਜਿਲਦ ਹੈ, ਵਿੱਚ ਸਪਸ਼ਟ ਕੀਤਾ ਹੈ। ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਆਰ ਐੱਸ ਐੱਸ ਨੇ ਸਿੱਖਾਂ ਵਿੱਚ ਆਪਣਾ ਏਜੰਡਾ ਲਾਗੂ ਕਰਨ ਲਈ 90ਵੇਂ ਦਹਾਕੇ ਵਿੱਚ ਯਤਨ ਸੁਰੂ ਕਰ ਦਿੱਤੇ ਸਨ।
ਆਰ ਐੱਸ ਐੱਸ ਨੇ ਆਪਣੀ ਇਸ ਸਾਜਿਸ ਨੂੰ ਸਿਰੇ ਲਾਉਣ ਲਈ ਸਿੱਖਾਂ ਦੇ ਵੱਡੇ ਸਿਆਸਤਦਾਨਾਂ ਨੂੰ ਲਾਲਚ ਦੇ ਕੇ ਆਪਣੀ ਜਥੇਬੰਦੀ ਵਿੱਚ ਸਾਮਲ ਕਰਨ ਲਈ ਕੋਸਿਸਾਂ ਸੁਰੂ ਕਰਦਿਆਂ 1994 ਵਿੱਚ ਉਸ ਸਮੇਂ ਦੇ ਉਘੇ ਨੇਤਾ ਜੋ ਦਹਾਕਿਆਂ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਸ੍ਰ: ਗੁਰਚਰਨ ਸਿੰਘ ਟੌਹੜਾ ਨਾਲ ਗੱਲਬਾਤ ਸੁਰੂ ਕੀਤੀ। ਜ: ਟੌਹੜਾ ਉੱਚਕੋਈ ਦੇ ਕਮਿਊਨਿਸਟ ਸ੍ਰ: ਹਰਕਿਸਨ ਸਿੰਘ ਸੁਰਜੀਤ ਦੇ ਸੰਪਰਕ ਵਿੱਚ ਰਹੇ ਸਨ, ਜਿਸ ਕਰਕੇ ਉਹਨਾਂ ਦੀ ਸੋਚ ਨੂੰ ਲਾਲਚ ਦੇ ਕੇ ਬਦਲਣਾ ਆਸਾਨ ਕੰਮ ਨਹੀਂ ਸੀ। ਜ: ਟੌਹੜਾ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ ਵਿੱਚ ਆਉਣ ਵਾਲੇ ਨਹੀਂ ਸਨ, ਇਸ ਲਈ ਉਹਨਾਂ ਨੇ ਆਰ ਐੱਸ ਐੱਸ ਦੇ ਮੈਂਬਰ ਬਣਨ ਤੋਂ ਤੋੜ ਕੇ ਜਵਾਬ ਦੇ ਦਿੱਤਾ। ਫਿਰ ਉਹਨਾਂ ਲੋਹਪੁਰਸ਼ ਵਜੋਂ ਜਾਣੇ ਜਾਂਦੇ ਪੰਥਕ ਆਗੂ ਜ: ਜਗਦੇਵ ਸਿੰਘ ਤਲਵੰਡੀ ਨਾਲ ਗੱਲ ਤੋਰੀ, ਜੋ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਨ, ਪਰ ਆਰ ਐੱਸ ਐੱਸ ਨੂੰ ਉਹਨਾਂ ਤੇ ਵਿਸਵਾਸ ਨਾ ਹੋਇਆ ਤੇ ਗੱਲਬਾਤ ਟੁੱਟ ਗਈ। ਪੁਸਤਕ ਵਿਚਲੇ ਤੱਥ ਅਨੁਸਾਰ ਇਸ ਉਪਰੰਤ ਆਰ ਐੱਸ ਐੱਸ ਦੀ ਨਿਗਾਹ ਸ੍ਰ: ਪ੍ਰਕਾਸ ਸਿੰਘ ਬਾਦਲ ਤੇ ਗਈ, ਜੋ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ ਅਤੇ ਸੱਤ੍ਹਾ ਭੋਗਣ ਦੇ ਸੌਕੀਨ ਹਨ।
ਆਰ ਐੱਸ ਐੱਸ ਵਾਲੇ 1978 ਵਿੱਚ ਨਿਰੰਕਾਰੀ ਕਾਂਡ ਮੌਕੇ ਸ੍ਰ: ਬਾਦਲ ਨੂੰ ਪਰਖ ਵੀ ਚੁੱਕੇ ਸਨ। ਸਮੁੱਚੇ ਸਿੱਖਾਂ ਨੂੰ ਕਾਬੂ ਵਿੱਚ ਕਰਨ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਨੂੰ ਨੇਸ ਤੋਂ ਨਾਬੂਦ ਕਰਨ ਲਈ ਸ੍ਰ: ਬਾਦਲ ਨੂੰ ਆਪਣੀ ਕੀਲ ਵਿੱਚ ਕਰਨਾ ਇਸ ਹਿੰਦੂ ਫਿਰਕੂ ਜਥੇਬੰਦੀ ਨੂੰ ਸਭ ਤੋਂ ਸੌਖਾ ਕੰਮ ਲੱਗਾ। ਸ੍ਰ: ਬਾਦਲ ਨਾਲ ਵਿਸੇਸ ਮੀਟਿੰਗ ਕਰਕੇ ਆਰ ਐੱਸ ਐੱਸ ਦੇ ਸੀਨੀਅਰ ਅਹੁਦੇਦਾਰਾਂ ਨੇ ਵਿਸਵਾਸ ਦਿਵਾਇਆ ਕਿ ਜੇ ਉਹ ਹਿੰਦੂ ਵਿਚਾਰਧਾਰਾ ਨੂੰ ਅਪਨਾ ਲੈਣ ਅਤੇ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਬਣ ਜਾਣ ਤਾਂ ਉਹ ਤੇ ਉਹਨਾਂ ਦੇ ਵਾਰਸ ਹਮੇਸਾਂ ਰਾਜ ਕਰਦੇ ਰਹਿਣਗੇ ਅਤੇ ਇਸ ਸਮਝੌਤੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਸੁਝਾਅ ਤੇ ਉਹਨਾਂ ਆਪਣੇ ਪਰਿਵਾਰ ਨਾਲ ਰਾਇ ਮਸਵਰਾ ਕਰਨ ਲਈ ਸਮਾਂ ਮੰਗਿਆ ਅਤੇ ਫਿਰ ਉਹਨਾਂ ਆਪਣੀ ਧਰਮਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਨਾਲ ਗੱਲ ਕੀਤੀ, ਜਿਹਨਾਂ ਤੁਰੰਤ ਸਹਿਮਤੀ ਦੇ ਦਿੱਤੀ। ਸ੍ਰ: ਦਿਲਗੀਰ ਅਨੁਸਾਰ 1994 ਵਿੱਚ ਸ੍ਰ: ਪ੍ਰਕਾਸ ਸਿੰਘ ਬਾਦਲ ਆਰ ਐੱਸ ਐੱਸ ਦੇ ਪੱਕੇ ਮੈਂਬਰ ਬਣ ਗਏ। ਇਸ ਉਪਰੰਤ ਇੱਕ ਵਿਸੇਸ਼ ਮੀਟਿੰਗ ਬੁਲਾਈ ਗਈ, ਜਿਸ ਵਿੱਚ ਆਰ ਐੱਸ ਐੱਸ ਦੇ ਮੁਖੀ ਸ੍ਰੀ ਸੁਦਰਸਨ, ਲਾਲ ਕ੍ਰਿਸਨ ਅਡਵਾਨੀ, ਅਟੱਲ ਬਿਹਾਰੀ ਵਾਜਪਾਈ ਆਦਿ ਆਗੂ ਤੇ ਸ੍ਰ: ਪ੍ਰਕਾਸ ਸਿੰਘ ਬਾਦਲ ਮੌਜੂਦ ਸਨ, ਇਸ ਮੌਕੇ ਸਾਰੀ ਗੱਲਬਾਤ ਤਹਿ ਕਰਨ ਉਪਰੰਤ ਯੱਗ ਵੀ ਕੀਤਾ ਗਿਆ।

About Sanjhi Soch 381 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*