ਕੀ ਲਿਖਿਆ ਹੈ ਡਾਕਟਰਾਂ ਨੇ ਫਤਹਿਵੀਰ ਦੀ ਪੋਸਟਮਾਰਟਮ ਰਿਪੋਰਟ ‘ਚ ?

ਸੰਗਰੂਰ ਦੇ 2 ਸਾਲਾ ਮਾਸੂਮ ਫਤਹਿਵੀਰ ਦੀ ਪਿਛਲੇ ਦਿਨੀਂ ਬੋਰਵੈੱਲ ‘ਚ ਡਿੱਗ ਕੇ ਮੌਤ ਹੋ ਗਈ ਸੀ। ਪੂਰੇ 5 ਦਿਨਾਂ ਬਾਅਦ ਫਤਹਿਵੀਰ ਨੂੰ ਪੂਰੀ ਜੱਦੋ ਜਹਿਦ ਨਾਲ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਉਸਦਾ ਪੀਜੀਆਈ ਚੰਡੀਗੜ੍ਹ ਹਸਪਤਾਲ ‘ਚ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਰਿਪੋਰਟ ‘ਚ ਡਾਕਟਰਾਂ ਵੱਲੋਂ ਫਤਹਿਵੀਰ ਦੀ ਮੌਤ ਦਾ ਕਾਰਨ ਸਾਹ ਘੁੱਟਣਾ ਲਿਖਿਆ ਗਿਆ ਹੈ ਤੇ ਹੋਰ ਅਚੰਭੇ ਵਾਲੀ ਗੱਲ ਕਿ ਫਤਹਿਵੀਰ ਦੀ ਮੌਤ ਤੋਂ 3 ਜਾਂ 4 ਦਿਨਾਂ ਬਾਅਦ ਉਸਦਾ ਪੋਸਟਮਾਰਟਮ ਕੀਤਾ ਗਿਆ ਹੈ ਭਾਵ ਕਿ ਫਤਹਿਵੀਰ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਤੋਂ 3 ਜਾਂ 4 ਦਿਨ ਪਹਿਲਾਂ ਹੀ ਫਤਿਹਵੀਰ ਦੀ ਮੌਤ ਹੋ ਚੁੱਕੀ ਸੀ।

Be the first to comment

Leave a Reply

Your email address will not be published.


*