ਜਲਦ ਹੋ ਰਹੀ ਸ਼ੁਰੂ ਨਵੀਂ ਬਣੀ ਐਂਬੂਸਾਈਕਲ ਮਰੀਜ਼ ਨੂੰ ਮਿੰਟਾਂ ‘ਚ ਪਹੁੰਚਾਏਗੀ ਹਸਪਤਾਲ

ਹਰਿਆਣਾ ਸਰਕਾਰ ਨੇ ਲੋਕਾਂ ਨੂੰ ਛੇਤੀ ਤੋਂ ਛੇਤੀ ਘੱਟੋਂ ਘੱਟ ਸਮੇਂ ਵਿਚ ਐਮਰਜੈਂਸੀ ਰਿਸਪੋਂਸ ਸਰਵਿਸ ਮਹੁੱਇਆ ਕਰਵਾਉਣ ਲਈ ਸੂਬੇ ਵਿਚ ਐਂਬੂਸਾਇਕਲ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ| ਇਹ ਸੇਵਾ ਇਜ਼ਰਾਇਲ ਦੀ ਮਦਦ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਸ਼ੁਰੂ ਵਿਚ ਦੋ ਸ਼ਹਿਰਾਂ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਲਾਗੂ ਕੀਤੀ ਜਾਵੇਗੀ। ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਨੁਮਾਇੰਦੇ ਦੀ ਮੁਲਾਕਾਤ ਦੌਰਾਨ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਮਈ ਵਿਚ ਆਪਣੇ ਇਜ਼ਰਾਇਲ ਦੌਰੇ ਦੌਰਾਨ ਉਨਾਂ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ, ਜਿੰਨਾਂ ਨੇ ਦੋਪਹੀਆ ‘ਤੇ ਐਮਰਜੈਂਸੀ ਰਿਸਪੋਂਸ ਸਰਵਿਸ ਮਹੁੱਇਆ ਕਰਵਾਉਣ ਦੀ ਭਾਈਚਾਰਾ ਆਧਾਰਿਤ ਸੇਵਾ ਵਜੋਂ ਇਹ ਅੰਬੂਸਾਇਕਲ ਸੇਵਾ ਸ਼ੁਰੂ ਕੀਤੀ ਸੀ। ਉਨਾਂ ਕਿਹਾ ਕਿ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿਚ ਆਬਾਦੀ ਦੇ ਉੱਚ ਘਣਤਾ ਦੇ ਮੱਦੇਨਜ਼ਰ ਇੰਨਾਂ ਸ਼ਹਿਰਾਂ ਵਿਚ ਇਸ ਸੇਵਾ ਦੀ ਵੱਡੇ ਪੈਮਾਨੇ ‘ਤੇ ਲੋਂੜ ਹੈ। ਇਹ ਐਂਬੂਸਾਇਕਲ ਅਜਿਹੀ ਮੋਟਰਸਾਇਲ ਹੈ, ਜੋ ਇਹ ਯਕੀਨੀ ਕਰਦੀ ਹੈ ਕਿ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਪਹਿਲ ਕੁਝ ਮਿੰਟਾਂ ਦੇ ਅੰਦਰ ਮਹੁੱਇਆ ਹੋਵੇ|

Be the first to comment

Leave a Reply

Your email address will not be published.


*