ਪੁੱਤਰ ਨੂੰ ਦਸਿਆਂ ਇੰਸਪੈਕਟਰ ਤੇ ਕੀਤਾ ਝੂਠ ਬੋਲ ਕੇ ਵਿਆਹ ,4ਖਿਲਾਫ ਕੇਸ ਦਰਜ

ਇੱਕ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਐਕਸਾਇਜ਼ ਐਂਡ ਟੈਕਸ਼ੇਸ਼ਨ ਡਿਪਾਰਟਮੈਂਟ ਭਾਰਤ ਸਰਕਾਰ ‘ਚ ਇੰਸਪੈਕਟਰ ਦੱਸ ਕੇ ਮਾਨਸਾ ਵਾਸੀ ਇੱਕ ਲੜਕੀ ਨਾਲ ਵਿਆਹ ਕਰਵਾਉਣ ਅਤੇ ਬਾਅਦ ‘ਚ ਦਾਜ–ਦਹੇਜ਼ ਲਈ ਤੰਗ–ਪ੍ਰੇਸ਼ਾਨ ਕਰਨ ਸਬੰਧੀ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਵਿਚੋਲੇ ਸਣੇ 4 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੱਤ ਪਾਲ ਸਿੰਘ ਵਾਸੀ ਰਤੀਆ, ਹਾਲ ਆਬਾਦ ਮਾਨਸਾ ਨੇ ਆਪਣੀ ਲੜਕੀ ਰੁਪਿੰਦਰ ਪਾਲ ਕੌਰ ਦਾ ਵਿਆਹ ਵਿਚੋਲੇ ਬੂਟਾ ਸਿੰਘ ਵਾਸੀ ਅਲੀਕਾ, ਜ਼ਿਲ੍ਹਾ ਫਤਹਿਬਾਦ (ਹਰਿਆਣਾ) ਰਾਹੀਂ 14 ਜਨਵਰੀ 2017 ਨੂੰ ਗਗਨਦੀਪ ਸਿੰਘ, ਜਿਸ ਨੂੰ ਕਿ ਉਸ ਦੇ ਪਿਤਾ ਹਰਪਾਲ ਸਿੰਘ ਵਾਸੀ ਟੋਹਾਣਾ ਨੇ ਐਕਸਾਇਜ਼ ਐਂਡ ਟੈਕਸ਼ੇਸ਼ਨ ਡਿਪਾਰਟਮੈਂਟ ਭਾਰਤ ਸਰਕਾਰ ‘ਚ ਇੰਸਪੈਕਟਰ ਦੱਸਿਆ ਸੀ, ਨਾਲ ਆਪਣੀ ਹੈਸੀਅਤ ਅਨੁਸਾਰ ਖ਼ਰਚ ਕਰਕੇ ਕੀਤਾ ਸੀ ਪਰ ਵਿਆਹ ਉਪਰੰਤ ਲੜਕਾ ਉਕਤ ਅਹੁਦੇ ‘ਤੇ ਨਹੀਂ ਲੱਗਿਆ ਅਤੇ ਲੜਕੀ ਨੂੰ ਹੋਰ ਦਾਜ–ਦਹੇਜ ਲਿਆਉਣ ਲਈ ਸਹੁਰੇ ਪਰਿਵਾਰ ਵੱਲੋਂ ਤੰਗ–ਪ੍ਰੇਸ਼ਾਨ ਕੀਤਾ ਜਾਣ ਲੱਗਿਆ ਅਤੇ ਫਿਰ ਇੱਕ ਦਿਨ ਲੜਕੀ ਨੂੰ ਘਰੋਂ ਕੱਢ ਦਿੱਤਾ ਗਿਆ। ਇਸ ਬਾਰੇ ਪੀੜ੍ਹਤਾ ਦੇ ਪਿਤਾ ਸੱਤਪਾਲ ਸਿੰਘ ਦੀ ਨੇ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ, ਜਿਸ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ ‘ਤੇ ਥਾਣਾ ਸਿਟੀ–2 ਮਾਨਸਾ ਦੇ ਮੁਖੀ ਜਸਵੀਰ ਸਿੰਘ ਪੀੜ੍ਹਤਾ ਦੇ ਪਤੀ ਗਗਨਦੀਪ ਸਿੰਘ, ਸਹੁਰਾ ਹਰਪਾਲ ਸਿੰਘ, ਸੱਸ ਕੇਸਰੋ ਦੇਵੀ ਅਤੇ ਵਿਚੋਲੇ ਬੂਟਾ ਸਿੰਘ ਦੇ ਖਿਲਾਫ਼ ਧਾਰਾ 498ਏ,406,420 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Be the first to comment

Leave a Reply

Your email address will not be published.


*