ਪੱਛਮੀ ਬੰਗਾਲ ਚ ਹੋਈ ਡਾਕਟਰ ਦੀ ਕੁੱਟਮਾਰ ,ਦੇਸ਼ ਦੇ ਡਾਕਟਰਾਂ ਨੇ ਕੀਤੀ ਹੜਤਾਲ

ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਹੁਣ ਦਿੱਲੀ ਸਮੇਤ ਪੰਜਾਬ ਤੱਕ ਆ ਪਹੁੰਚੀ ਹੈ।ਇੱਥੇ ਇੱਕ ਜੂਨੀਆਰ ਡਾਕਟਰਾਂ ਨਾਲ ਹੋਈ ਮਾਰਕੁੱਟ ਦੀ ਘਟਨਾ ਨਾਲ ਮੈਡੀਕਲ ਐਸੋਸੀਏਸ਼ਨ ‘ਚ ਗੁੱਸਾ ਹੈ , ਜਿਸ ਕਾਰਨ ਉਹ ਹੜਤਾਲ ‘ਤੇ ਹਨ।ਬੰਗਾਲ ‘ਚ ਡਾਕਟਰਾਂ ਦੀ ਹੜਤਾਲ ਦਾ ਅਸਰ ਹੁਣ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।ਦਿੱਲੀ ਅਤੇ ਮਹਾਰਾਸ਼ਟਰ ਤੋਂ ਇਲਾਵਾ ਪੰਜਾਬ, ਕੇਰਲ, ਰਾਜਸਥਾਨ, ਬਿਹਾਰ ਅਤੇ ਮੱਧ ਪ੍ਰਦੇਸ਼ ‘ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਅੱਜ ਹੜਤਾਲ ਬੁਲਾਈ ਹੈ, ਜਿਸ ਦਾ ਅਸਰ ਏਮਜ਼ ਵਰਗੇ ਹਸਪਤਾਲ ‘ਚ ਦੇਖਣ ਨੂੰ ਮਿਲ ਰਿਹਾ ਹੈ।ਇਸ ਤੋਂ ਇਲਾਵਾ ਮੁੰਬਈ ‘ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਡਾਕਟਰਾਂ ਵਲੋਂ ਹੜਤਾਲ ‘ਤੇ ਜਾਣ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।ਦੱਸ ਦੇਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਵੀਰਵਾਰ ਦੁਪਹਿਰ ਦੋ ਵਜੇ ਤੱਕ ਕੰਮ ‘ਤੇ ਜਾਣ ਦਾ ਆਦੇਸ਼ ਦਿੱਤਾ ਪਰ ਉਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਆਦੇਸ਼ ਨਹੀਂ ਮੰਨਿਆ।ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਸਰਕਾਰੀ ਹਸਪਤਾਲਾਂ ‘ਚ ਸੁਰੱਖਿਆ ਸਬੰਧੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਹੜਤਾਲ ਜਾਰੀ ਰਹੇਗੀ।

Be the first to comment

Leave a Reply

Your email address will not be published.


*