ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ 2 ਮੁਲਕਾਂ ਚ ,ਜਾਣੋ

ਇਹਨਾਂ 2 ਮੁਲਕਾਂ ‘ਚ ਜਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ, ਪੈ ਰਹੀ ਹੈ ਅੱਤ ਦੀ ਗਰਮੀ !,ਤਪਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ, ਜਿਸ ਕਾਰਨ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਝਿਜਕਦੇ ਹਨ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ‘ਚ ਤਾਪਮਾਨ 49 ਡਿਗਰੀ ਤੱਕ ਪਹੁੰਚ ਚੁੱਕਾ ਹੈ। ਜਿਸ ਕਾਰਨ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇ ਗੱਲ ਵਿਸ਼ਵ ਪੱਧਰ ‘ਤੇ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਗਰਮੀ ਕੁਵੈਤ ‘ਚ ਦਰਜ ਕੀਤੀ ਗਈ ਹੈ।ਗਲ‍ਫ ‍ਯੂਜ ਦੇ ਮੁਤਾਬਕ ਕੁਵੈਤ ‘ਚ ਇਸ ਸਾਲ 8 ਜੂਨ ਨੂੰ ਦੁਨੀਆ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ। ਛਾ ‘ਚ ਵਧੇਰੇ 52 . 2 ਡਿਗਰੀ ਸੈਲਸੀਅਸ ਅਤੇ ਧੁੱਪ ‘ਚ 63 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।ਉਸੀ ਦਿਨ, ਦੁਪਹਿਰ ਨੂੰ ਸਊਦੀ ਅਰਬ ਨੇ ਅਲ ਮਜਮਾ ‘ਚ ਸਭ ਤੋਂ ਜ਼ਿਆਦਾ ਤਾਪਮਾਨ 55 ਡਿਗਰੀ ਸੈਲਸੀਅਸ ਦਰਜ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਕੁਵੈਤ ‘ਚ ਬਹੁਤ ਗਰਮੀ ਹੁੰਦੀ ਹੈ। ਇਥੇ ਗਰਮ ਹਵਾਵਾਂ ਆਮ ਚੱਲਦੀਆਂ ਰਹਿੰਦੀਆਂ ਹਨ।

Be the first to comment

Leave a Reply

Your email address will not be published.


*