ਹੈਰਾਨੀਜਨਕ! ਇੱਕੋ ਰੁੱਖ ਨੂੰ ਲੱਗਦੇ 40 ਤਰ੍ਹਾਂ ਦੇ ਫਲ,

ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਦਰੱਖ਼ਤ ‘ਤੇ ਇੱਕ ਹੀ ਕਿਸਮ ਦਾ ਫਲ ਲੱਗ ਸਕਦਾ ਹੈ, ਪਰ ਹੁਣ ਅਜਿਹਾ ਵੀ ਸੰਭਵ ਹੈ ਕਿ ਇੱਕੋ ਦਰੱਖ਼ਤ ਨੂੰ 40 ਕਿਸਮਾਂ ਦੇ ਫਲ ਲੱਗ ਸਕਦੇ ਹਨ। ਜੀ ਹਾਂ, ਅਮਰੀਕਾ ਵਿੱਕ ਵਿਜ਼ੂਅਲ ਆਰਟ ਦੇ ਪ੍ਰੋਫੈਸਰ ਨੇ ਇਹ ਕਾਰਨਾਮਾ ਕੀਤਾ ਹੈ, ਜੋ ਆਮ ਬੰਦੇ ਦੀ ਜੇਬ ‘ਤੇ ਭਾਰੀ ਪੈ ਸਕਦਾ ਹੈ। ਉਨ੍ਹਾਂ ਟ੍ਰੀ ਆਫ 40 ਨਾਂ ਦਾ ਬੂਟਾ ਤਿਆਰ ਕੀਤਾ ਹੈ ਜੋ ਬੇਰ, ਸਤਾਲੂ, ਖੁਰਮਾਨੀ, ਚੈਰੀ ਤੇ ਨੈਕਟਰਾਈਨ ਜਿਹੇ ਕਈ ਫਲ ਲੱਗਦੇ ਹਨ।

ਇਸ ਦਰੱਖ਼ਤ ਦੀ ਕੀਮਤ ਤਕਰੀਬਨ 19 ਲੱਖ ਰੁਪਏ ਹੈ। ਪ੍ਰੋਫੈਸਰ ਵਾਨ ਨੇ ਗ੍ਰਾਫਟਿੰਗ ਤਕਨੀਕ ਨਾਲ ਇਸ ਦਰੱਖ਼ਤ ਨੂੰ ਉਗਾਉਣ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੇ ਪਿਤਾ ਕਿਸਾਨ ਸਨ, ਇਸ ਲਈ ਖੇਤੀਬਾੜੀ ਵਿੱਚ ਉਨ੍ਹਾਂ ਦੀ ਦਿਲਚਸਪੀ ਰਹਿੰਦੀ ਸੀ। ਉਨ੍ਹਾਂ ਇੱਕ ਬਗੀਚੇ ਨੂੰ ਪਟੇ ‘ਤੇ ਲੈ ਕੇ ਇਸ ਵਿੱਚ ਕਈ ਦੁਰਲੱਭ ਬੂਟੇ ਤਿਆਰ ਕੀਤੇ ਤੇ ਇਨ੍ਹਾਂ ਵਿੱਚ ਹੀ ਟ੍ਰੀ ਆਫ 40 ਸ਼ਾਮਲ ਹੈ।

ਹਾਲਾਂਕਿ, ਫੰਡਾਂ ਦੀ ਕਮੀ ਕਾਰਨ ਹੁਣ ਉਨ੍ਹਾਂ ਦਾ ਇਹ ਬਾਗ਼ ਬੰਦ ਹੋ ਚੁੱਕਾ ਹੈ। ਪਰ ਉਨ੍ਹਾਂ ਦੁਨੀਆ ਨੂੰ ਨਵੀਂ ਸੇਧ ਜ਼ਰੂਰ ਦਿੱਤੀ ਹੈ। ਗ੍ਰਾਫਟਿੰਗ ਤਕਨੀਕ ਨਾਲ ਬੂਟਾ ਤਿਆਰ ਕਰਨ ਲਈ ਸਰਦੀਆਂ ਵਿੱਚ ਦਰੱਖ਼ਤ ਦੀ ਟਾਹਣੀ ਉਸ ਦੀ ਟੂਸੇ ਸਮੇਤ ਵੱਖ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਟਾਹਣੀ ਨੂੰ ਮੁੱਖ ਦਰੱਖ਼ਤ ਵਿੱਚ ਸੁਰਾਖ ਕਰਕੇ ਲਾਇਆ ਜਾਂਦਾ ਹੈ। ਇਸ ਜੋੜ ‘ਤੇ ਪੋਸ਼ਕ ਤੱਤਾਂ ਦਾ ਲੇਪ ਲਾ ਕੇ ਪੂਰੀਆਂ ਸਰਦੀਆਂ ਲਈ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਇਸ ਦੌਰਾਨ ਟਾਹਣੀ ਮੁੱਖ ਦਰੱਖ਼ਤ ਨਾਲ ਜੁੜ ਜਾਂਦੀ ਹੈ ਤੇ ਇਸ ‘ਤੇ ਫਲ ਫੁੱਲ ਉੱਗਣ ਲੱਗਦੇ ਹਨ।

Be the first to comment

Leave a Reply

Your email address will not be published.


*