ਪੰਜਾਬ ‘ਚ ਆਏ ਤੂਫਾਨ ਨਾਲ ਹਿੱਲਿਆ ਬਿਜਲੀ ਮਹਿਕਮਾ

ਬਲਦੇਵ ਸਿੰਘ ਸਰਾਂ ਸੀ.ਐਮ.ਡੀ. ਨੇ ਇੱਕ ਪ੍ਰੈੱਸ ਨੋਟ ਵਿੱਚ ਦੱਸਿਆ ਹੈ ਪੰਜਾਬ ਵਿੱਚ 12 ਜੂਨ ਦੀ ਬੀਤੀ ਰਾਤ ਨੂੰ ਆਏ ਤੂਫਾਨ ਅਤੇ ਝੱਖੜ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਬੁਨਿਆਦੀ ਢਾਂਚੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਤ ਹੋਈ ਹੈ ਜਿਸ ਨਾਲ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ।ਪੰਜਾਬ ਵਿੱਚ ਆਏ ਝੱਖੜ ਨਾਲ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਬਹੁਤ ਵੱਡਾ ਨੁਕਸਾਨ ਹੋਇਆ| ਦੱਖਣ ਜੋਨ ਅਧੀਨ ਆਉਂਦੇ ਇਲਾਕਿਆਂ ਪਟਿਆਲਾ, ਮੋਹਾਲੀ, ਰੋਪੜ, ਬਰਨਾਲਾ, ਸੰਗਰੂਰ ਸ਼ਹਿਰਾਂ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਬਹੁੱਤ ਵੱਡਾ ਨੁਕਸਾਨ ਹੋਇਆ| ਸਾਊਥ ਜੋਨ ਵਿੱਚ ਝੱਖੜ ਨਾਲ ਕੁੱਲ 1425 ਪੋਲ ਟੁੱਟ ਗਏ ਜਦੋਂ ਕਿ 224 ਡਿਸਟ੍ਰੀਬਿਊ੍ਹਨ ਟਰਾਂਸਫਾਰਮਰਾਂ ਨੂੰ ਨੁਕਸਾਨ ਪੁੱਜਾ। ਪਟਿਆਲਾ ਸਰਕਲ ਵਿੱਚ 100 ਪੋਲ ਟੁੱਟ ਗਏ ਇਸ ਤੋਂ ਇਲਾਵਾ 17 ਡਿਸਟ੍ਰੀਬਿਊ੍ਹਸ਼ਨ ਟਰਾਂਸਫਾਰਮਰਾਂ ਨੂੰ ਵੀ ਨੁਕਸਾਨ ਹੋਇਆ| ਸੰਗਰੂਰ ਸਰਕਲ ਵਿੱਚ 484 ਪੋਲ ਟੁੱਟ ਗਏ 97 ਡਿਸਟ੍ਰੀਬਿਊ੍ਹਨ ਟਰਾਂਸਫਾਰਮਰ, ਬਰਨਾਲਾ ਵਿੱਚ 259 ਪੋਲ ਟੁੱਟ ਗਏ ਅਤੇ 33 ਡਿਸਟ੍ਰੀਬਿਊ੍ਹਨ ਟਰਾਂਸਫਾਰਮਰਾਂ ਦਾ ਨੁਕਸਾਨ ਹੋਇਆ, ਰੋਪੜ ਸਰਕਲ ਵਿੱਚ 561 ਪੋਲ ਟੁੱਟ ਗਏ ਅਤੇ 70 ਡਿਸਟ੍ਰੀਬਿਊ੍ਹਸ਼ਨ ਟਰਾਂਸਫਾਰਮਰ ਅਤੇ ਇਸ ਤੋਂ ਇਲਾਵਾ ਮੋਹਾਲੀ ਵਿੱਚ 21 ਪੋਲ ਟੁੱਟੇ ਅਤੇ 7 ਡਿਸਟ੍ਰੀਬਿਊ੍ਹਨ ਟਰਾਂਸਫਾਰਮਰ ਦਾ ਨੁਕਸਾਨ ਹੋਇਆ।

Be the first to comment

Leave a Reply

Your email address will not be published.


*