ਡਾਕਟਰਾਂ ਦੀ ਹੜਤਾਲ ਦੇ ਕਾਰਨ 4000 ਮਰੀਜਾਂ ਦੀ ਸਰਜਰੀ ਰੱਦ

ਦਿੱਲੀ ਦੇ ਹਸਪਤਾਲਾਂ ਵਿਚ ਹੜਤਾਲ ਦੇ ਕਾਰਨ ਨਾ ਸਿਰਫ਼ ਵਾਰਡ ਦੇ ਡਾਕਟਰਾਂ ਦੀ ਸੇਵਾ ਅਤੋ ਓਪੀਡੀ ਪ੍ਰਭਾਵਿਤ ਹੋਈ ਬਲਕਿ ਪਰਿਲਾਂ ਤੋਂ ਤੈਅ ਹੋਈ ਸਰਜਰੀ ਵੀ ਰੱਦ ਹੋ ਦਈ। ਦਿੱਲ਼ੀ ਵਿਚ ਸੋਮਵਾਰ ਨੂੰ ਪਹਿਲਾਂ ਤੋਂ ਤੈਅ ਕੀਤੀਆਂ 4 ਹਜ਼ਾਰ ਸਰਜਰੀਆਂ ਦਾ ਸਮਾਂ ਅੱਗੇ ਪਾ ਦਿੱਤਾ ਗਿਆ। ਰਾਜਧਾਨੀ ਦਿੱਲੀ ਵਿਚ ਲਗਭਗ 40 ਹਸਪਤਾਲਾਂ ਦੇ ਰੈਜੀਡੈਟ ਡਾਕਟਰ ਹੜਤਾਲ ਤੇ ਹਨ ਅਤੇ ਨਿਜੀ ਕਲੀਨਿਕ ਵੀ ਬੰਦ ਰਹਿਣ ਤੇ ਮਰੀਜ ਕਾਫ਼ੀ ਪਰੇਸ਼ਾਨ ਹਨ।

ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਹਰ ਰੋਜ਼ ਕਰੀਬ 70 ਤੋਂ 80 ਹਜ਼ਾਰ ਮਰੀਜ ਇਲਾਜ ਲਈ ਓਪੀਡੀ ਪਹੁੰਚਦੇ ਹਨ ਪਰ ਹੜਤਾਲ ਦੀ ਵਜ੍ਹਾ ਨਾਲ ਹਜ਼ਾਰਾਂ ਮਰੀਜ ਆਪਣਾ ਇਲਾਜ ਨਹੀਂ ਕਰਾ ਸਕੇ। ਮਰੀਜਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਾਰਡ ਵਿਚ ਡਾਕਟਰ ਪ੍ਰਾਇਮਰੀ ਇਲਾਜ ਤੋਂ ਇਲਾਵਾ ਹੋਰ ਕੋਈ ਸਹੂਲਤ ਨਹੀਂ ਦੇ ਰਹੇ। ਏਮਜ਼ ਦੀ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਸਵੇਰੇ ਐਲਾਨ ਕੀਤਾ ਸੀ ਕਿ ਉਹ ਸੋਮਵਾਰ ਨੂੰ 12 ਵਜੇ ਤੱਕ ਕੰਮ ਕਰਨ ਤੋਂ ਬਾਅਦ ਮੰਗਲਵਾਰ ਨੂੰ ਹੜਤਾਲ ਤੇ ਚਲੇ ਜਾਣਗੇ ਇਹ ਕਹਿਣ ਦੇ ਬਾਵਜੂਦ ਵੀ ਰੈਜ਼ੀਡੈਟ ਡਾਕਟਰ 12 ਵਜੇ ਤੋਂ ਪਹਿਲਾਂ ਹੀ ਹੜਤਾਲ ਤੇ ਚਲੇ ਗਏ।ਹੜਤਾਲ ਦੇ ਦੌਰਾਨ ਕੇਂਦਰ ਸਰਕਾਰ ਦੇ ਏਮਜ਼, ਸਫਦਰਗੰਜ, ਆਰਐਮਐਲ, ਲੇਜੀ ਹਰਡਿੰਗ ਮੈਡੀਕਲ ਕਾਲਜ ਅਤੇ ਸੁਚੇਤਾ ਕ੍ਰਿਪਲਾਨੀ ਹਸਪਤਾਲ ਨੂੰ ਮਿਲਾ ਕੇ ਕਰੀਬ ਇਕ ਹਜ਼ਾਰ ਮਰੀਜਾਂ ਦੀ ਸਰਜਰੀ ਨੂੰ ਰੱਦ ਕਰਨਾ ਪਿਆ। ਦਿੱਲੀ ਸਰਕਾਰ ਦੇ ਲੋਕ ਨਾਇਕ ਹਸਪਤਾਲ, ਜੀਬੀ ਪੰਤ, ਜੀਟੀਬੀ, ਬਾਬਾ ਭੀਮ ਰਾਓ ਅੰਬੇਡਕਰ, ਦੀਨ ਦਿਆਲ ਉਪਾਧਿਆਏ ਹਸਪਤਾਲ ਵਿਚ 1200 ਸਰਜਰੀਆਂ ਨੂੰ ਰੱਦ ਕਰਨਾ ਪਿਆ।

ਇਹ ਹੀ ਨਹੀਂ ਇਸ ਤੋਂ ਇਲਾਵਾ ਹੋਰ ਕਈ ਹਸਪਤਾਲਾਂ ਵਿਚ ਵੀ ਅਨੇਕਾਂ ਸਰਜਰੀਆਂ ਰੱਦ ਕਰਨੀਆਂ ਪਈਆਂ। ਰਾਜਧਾਨੀ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਦੇ ਲਈ ਸੋਮਵਾਰ ਨੂੰ ਪਹੁੰਚੇ ਮਰੀਜ ਇਧਰ ਓਧਰ ਭਟਕਦੇ ਰਹੇ। ਕਈ ਮਰੀਜਾਂ ਦਾ ਕਹਿਣਾ ਸੀ ਕਿ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜਾਂ ਨੂੰ ਜਾਂਚ ਦੀ ਸਹੂਲਤ ਮਿਲ ਰਹੀ ਸੀ। ਦਿੱਲੀ ਦੇ ਮੋਹਲਾ ਕਲੀਨਿਕ ਵਿਚ ਮਰੀਜਾਂ ਨੂੰ ਰਾਹਤ ਜਰੂਰ ਮਿਲੀ।

Be the first to comment

Leave a Reply

Your email address will not be published.


*