ਕੀ ਲੀਚੀ ਖਾਣ ਨਾਲ ਹੁੰਦਾ ਹੈ ‘ਚਮਕੀ ਬੁਖ਼ਾਰ’ ?

ਪਟਨਾ, 18 ਜੂਨ – ਪਿਛਲੇ ਕਈ ਦਿਨਾਂ ਤੋਂ ‘ਚਮਕੀ ਬੁਖਾਰ’ ਨੇ ਪੂਰੇ ਭਾਰਤ ‘ਚ ਡਰ ਦਾ ਮਾਹੌਲ ਬਣਾਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਈ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਲੋਕ ਅੱਖਾਂ ਬੰਦ ਕਰਕੇ ਉਨ੍ਹਾਂ ‘ਤੇ ਯਕੀਨ ਕਰ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਬੁਖਾਰ ਲੀਚੀ (ਫਲ) ਖਾਣ ਨਾਲ ਹੁੰਦਾ ਹੈ ਤੇ ਜਿਸਦਾ ਕੋਈ ਵੀ ਇਲਾਜ ਨਹੀਂ ਹੈ। ਲਾਈਵ ਇੰਡੀਆ 24*7 ਨਾਮੀ ਫੇਸਬੁੱਕ ਪੇਜ਼ ‘ਤੇ ਇੱਕ ਵੀਡੀੳ ‘ਚ ਇੱਕ ਆਦਮੀ ਵੱਲੋਂ ਹਿੰਦੀ ‘ਚ ਲੀਚੀ ਵਿਚਕਾਰ ਇੱਕ ਕੀੜਾ ਦਿਖਾਇਆ ਜਾ ਰਿਹਾ ਹੈ ਤੇ ਹਿੰਦੀ ‘ਚ ਉਸ ਫਲ ਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਇਹ ਫਲ ਨਾ ਖੁਆਉਣ, ਨਹੀਂ ਤਾਂ ਬਹੁਤ ਨੁਕਸਾਨ ਹੋਏਗਾ।

ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਅਜਿਹਾ ਕੁਝ ਵੀ ਨਹੀਂ ਹੈ। ਸਿਹਤ ਵਿਭਾਗ ਵੱਲੋਂ ਲੀਚੀ ਖਾਣ ਨਾਲ ਅਜਿਹੀ ਬਿਮਾਰੀ ਹੋਣ ਬਾਰੇ ਕੁਝ ਨਹੀਂ ਕਿਹਾ ਗਿਆ। ਰਿਪੋਰਟ ਮੁਤਾਬਕ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਬੁਖ਼ਾਰ ਹੋਰਨਾਂ ਕਾਰਨਾਂ ਕਰਕੇ ਹੋ ਰਿਹਾ ਹੈ। ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਮੁਜ਼ੱਫਰਪੁਰ ਲੀਚੀ ਦੇ ਬਾਗਾਂ ਲਈ ਮਸ਼ਹੂਰ ਹੈ ਅਤੇ ਇਸ ਵਕਤ ਇਲਾਕੇ ਵਿਚ ਰੇਸ਼ੇਦਾਰ ਲਾਲ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ 1995 ਤੋਂ ਤਕਰੀਬਨ ਹਰ ਸਾਲ, ਇਸ ਸਮੇਂ ਦੌਰਾਨ ਇਸ ਖੇਤਰ ਤੋਂ ਇਨਸੈਫੇਲਾਈਟਿਸ (ਅਜਿਹੀ ਬਿਮਾਰੀ ਜਿਸ ਨਾਲ ਦਿਮਾਗ ਫੁਲਾਵਟ ‘ਚ ਆਉਣ ਲੱਗ ਜਾਂਦਾ ਹੈ ਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ) ਨਾਲ ਮੌਤਾਂ ਦੀ ਰਿਪੋਰਟ ਜ਼ਿਆਦਾ ਹੈ।

ਮੁਜ਼ੱਫਰਪੁਰ ਤੋਂ ਇਸ ਸਾਲ ਬੱਚਿਆਂ ਦੀ ਮੌਤ ਤੋਂ ਬਾਅਦ ਕਈ ਅਖ਼ਬਾਰਾਂ ਦੀਆਂ ਰਿਪੋਰਟਾਂ ਨੇ ਲੀਚੀ ਨੂੰ ਬੱਚਿਆਂ ਦੀ ਮੌਤ ਦਾ ਕਾਰਨ ਦੱਸਿਆ। ਮੀਡੀਆ ਹਾਊਸਾਂ ਨੇ ਅਮਰੀਕਾ ਅਤੇ ਭਾਰਤ ਦੇ ਵਿਗਿਆਨੀਆਂ ਦੁਆਰਾ ਇਕ ਸੰਯੁਕਤ ਅਧਿਐਨ ਦਾ ਜ਼ਿਕਰ ਕੀਤਾ ਹੈ, ਜੋ 2017 ਵਿਚ ਅੰਤਰਰਾਸ਼ਟਰੀ ਮੈਡੀਕਲ ਜਰਨਲ “ਦ ਲਾਂਸੇਟ” ਵਿਚ ਛਾਪਿਆ ਗਿਆ ਹੈ।

ਇਸ ਰਿਪੋਰਟ ਦੇ ਅਨੁਸਾਰ, “ਮੁਜ਼ੱਫਰਪੁਰ ਵਿੱਚ ਗੰਭੀਰ ਏਂਸੀਫੋਲੋਪਥੀ ਦੇ ਫੈਲਣ ਦੇ ਦੋਵੇਂ ਹਾਈਪੋੋਗਲਾਈਕਿਨ ਏ ਅਤੇ ਐਮਸੀਪੀਜੀ ਜ਼ਹਿਰੀਲੇ ਤੱਤ ਹਨ।” ਇਹ ਦੋਵੇਂ ਤੱਤ ਲੀਚੀ ਵਿਚ ਕੁਦਰਤੀ ਤੌਰ ਤੇ ਮੌਜੂਦ ਹਨ।ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ‘ਚ ਚਮਕੀ ਬੁਖ਼ਾਰ (ਏ. ਈ. ਐੱਸ.) ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਕਾਰਨ ਇੱਥੇ ਹੁਣ ਤੱਕ 128 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਹਸਪਤਾਲਾਂ ‘ਚ ਬਿਮਾਰ ਬੱਚਿਆਂ ਦੀ ਵੀ ਗਿਣਤੀ ਵੀ ਵਧਦੀ ਜਾ ਰਹੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ ‘ਚ ਦਾਖ਼ਲ ਹਨ। ਸ਼੍ਰੀ ਕ੍ਰਿਸ਼ਣਾ ਮੈਡੀਕਲ ਕਾਲਜ ਤੇ ਹਸਪਤਾਲ ‘ਚ ਹੁਣ ਤੱਕ 108 ਅਤੇ ਕੇਜਰੀਵਾਲ ਹਸਪਤਾਲ ‘ਚ 20 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

Be the first to comment

Leave a Reply

Your email address will not be published.


*