3 ਪੰਜਾਬ ਏਅਰ ਸੁਕੈਡਰਨ ਐਨ.ਸੀ.ਸੀ ਦਫਤਰ ਪਟਿਆਲਾ ਵਿਖੇ ਪੰਜਵਾ ਯੋਗ ਦਿਵਸ ਮਨਾਇਆ ਗਿਆ

ਪਟਿਆਲਾ : ਐਨ.ਸੀ.ਸੀ ਦਫਤਰ ਪਟਿਆਲਾ ਵਿਖੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਹਦਾਇਤਾ ਅਨੁਸਾਰ ਐਨ.ਸੀ.ਸੀ ਦਫਤਰ ਪਟਿਆਲਾ ਵਿਖੇ 5 ਵਾਂ ਯੋਗ ਦਿਵਸ ਮਨਾਇਆ ਗਿਆ ।ਇਸ ਮੋਕੇ ਕਮਾਡਿੰਗ ਅਫਸਰ ਗਰੁੱਪ ਕੈਪਟਨ ਜੀ.ਐਸ ਚੀਮਾ, ਐਡਮ ਅਫਸਰ ਐਮ.ਐਸ ਚਹਿਲ,ਸਟਾਫ ਮੈਬਰ ਅਤੇ ਸੀਨੀਅਰ ਕੈਡਿਟਸ ਨੇ ਭਾਗ ਲਿਆ।ਇਸ ਮੋਕੇ ਗਰੁੱਪ ਕੈਪਟਨ ਜੀ.ਐਸ ਚੀਮਾ ਨੇ ਕੈਡਿਟਸ ਅਤੇ ਸਟਾਫ ਮੈਬਰਾਂ ਨੂੰ ਯੋਗ ਦੀ ਅਹਿਮੀਅਤ ਦੇ ਬਾਰੇ ਜਾਣਕਾਰੀ ਦਿੱਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਨੂੰ ਯੋਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਯੋਗ ਕਰਨ ਨਾਲ ਸਾਡਾ ਸਰੀਰ ਬਿਮਾਰੀਆਂ ਤੋ ਬਚਿਆ ਰਹਿੰਦਾ ਹੈ।ਇਹ ਯੋਗ ਸਮਾਗਮ ਸਵੇਰੇ 7 ਵਜੇ ਸ਼ੁਰੂ ਹੋ ਕੇ 7:35 ਵਜੇ ਤੱਕ ਚਲਿਆ।ਯੋਗ ਦੀ ਸਮਾਪਤੀ ਤੋ ਬਾਅਦ ਸਭ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

About Sanjhi Soch 93 Articles
Sanjhi Soch gives you daily dose of Genuine news. Sanjhi soch is an worldwide newspaper trusted by millions.

Be the first to comment

Leave a Reply

Your email address will not be published.


*