ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਸ਼ਾਹਿਦ ਨਾਲ ਕੰਮ ਕਰਨ ਦੀ ਇੱਛਾ ਕੀਤੀ ਜ਼ਾਹਿਰ

ਨਵੀਂ ਦਿੱਲੀ: ਸ਼ਾਹਿਦ ਕਪੂਰ ਦੀ ਫ਼ਿਲਮ ਕਬੀਰ ਸਿੰਘ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਫ਼ਿਲਮ ਦੀ ਸਫਲਤਾ ਦੇ ਕਾਰਨ ਉਹਨਾਂ ਦੀ ਲੋਕਪ੍ਰਿਅਤਾ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਸ਼ਾਹਿਦ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਦੌਰਾਨ ਪਰਿਣੀਤੀ ਨੇ ਕਿਹਾ ਕਿ ਉਹ ਸਿਰਫ਼ ਇਕ ਸ਼ਰਤ ‘ਤੇ ਸ਼ਾਹਿਦ ਨਾਲ ਕੰਮ ਕਰਨਾ ਚਾਹੁੰਦੀ ਹੈ।ਦਰਅਸਲ ਪਰਿਣੀਤੀ ਚੋਪੜਾ ਨੂੰ ਇਕ ਸੈਸ਼ਨ ਦੌਰਾਨ ਇਕ ਫੈਨ ਵੱਲੋਂ ਸਵਾਲ ਕੀਤਾ ਗਿਆ, ਉਸ ਨੇ ਸਵਾਲ ਵਿਚ ਪੁੱਛਿਆ ਕਿ ਕੀ ਉਹ ਸ਼ਾਹਿਦ ਕਪੂਰ ਨਾਲ ਕੰਮ ਕਰਨਾ ਚਾਹੁੰਦੇ ਹਨ? ਇਸ ਸਵਾਲ ਦੇ ਜਵਾਬ ਵਿਚ ਪਰਿਣੀਤੀ ਨੇ ਲਿਖਿਆ – ‘100 ਫੀਸਦੀ! ਉਮੀਦ ਕਰਦੀ ਹਾਂ ਕਿ ਸਾਨੂੰ ਨੂੰ ਇਕ ਵਧੀਆ ਸਕਰਿੱਪਟ ਮਿਲੇ’। ਸਿਰਫ਼ ਇੰਨਾ ਹੀ ਨਹੀਂ ਪਰਿਣੀਤੀ ਨੇ ਜਵਾਬ ਵਿਚ ਸ਼ਾਹਿਦ ਨੂੰ ਵੀ ਟੈਗ ਕੀਤਾ ਹੈ। ਜ਼ਿਕਰਯੋਗ ਹੈ ਕਿ ਪਰਿਣੀਤੀ ਚੋਪੜਾ ਇਨੀਂ ਦਿਨੀਂ ਸਾਇਨਾ ਨੇਹਵਾਲ ਦੀ ਬਾਇਓਪਿਕ ‘ਤੇ ਕੰਮ ਕਰ ਰਹੀ ਹੈ।ਬਾਇਓਪਿਕ ਲਈ ਪਰਿਣੀਤੀ ਕਾਫ਼ੀ ਟ੍ਰੇਨਿੰਗ ਵੀ ਲੈ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਇਨਾ ਵਰਗੀ ਟਾਪ ਕਲਾਸ ਖਿਡਾਰਨ ਦੀ ਬਰਾਬਰੀ ਕਰਨਾ ਉਹਨਾਂ ਲਈ ਕਾਫ਼ੀ ਮੁਸ਼ਕਲ ਹੈ। ਹਾਲਾਂਕਿ ਉਹ ਅਪਣੇ ਵੱਲੋਂ ਕਾਫ਼ੀ ਕੋਸ਼ਿਸ਼ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਪਰਿਣੀਤੀ ਚੋਪੜਾ ਇਕ ਹਾਲੀਵੁੱਡ ਫਿਲਮ ਤੋਂ ਇਲਾਵਾ ਸਾਇਨਾ ਨੇਹਵਾਲ ਦੀ ਬਾਇਓਪਿਕ ਅਤੇ ‘ਜਬਰਿਆ ਜੋੜੀ’ ਵਿਚ ਨਜ਼ਰ ਆਵੇਗੀ। ‘ਜਬਰਿਆ ਜੋੜੀ’ ਵਿਚ ਪਰਿਣੀਤੀ ਸਿਧਾਰਥ ਮਲਹੋਤਰਾ ਨਾਲ ਦਿਖਾਈ ਦੇਵੇਗੀ।

Be the first to comment

Leave a Reply

Your email address will not be published.


*