ਚੱਬੇਵਾਲ ਤੋਂ ਵਿਆਹੁਤਾ ਵਿਅਕਤੀ ਵੱਲੋਂ ਤੀਜਾ ਵਿਆਹ ਕਰਾਉਣਾ ਪਿਆ ਮਹਿੰਗਾ

ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕੇ ਚੱਬੇਵਾਲ ਤੋਂ ਵਿਆਹੁਤਾ ਵਿਅਕਤੀ ਵੱਲੋਂ ਤੀਜਾ ਵਿਆਹ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੈਦੋ ਪੱਟੀ ਵਿੱਚ ਗਰੀਬ ਦਿਹਾੜੀਦਾਰ ਦੀ ਕੁੜੀ ਨਾਲ ਤੀਜਾ ਵਿਆਹ ਕਰਨ ਆਏ ਪਰਮਿੰਦਰ ਸਿੰਘ ਨੂੰ ਉਸ ਦੀ ਦੂਜੀ ਪਤਨੀ ਨੇ ਪੁਲਿਸ ਦੀ ਮਦਦ ਨਾਲ ਆ ਕੇ ਕਾਬੂ ਕੀਤਾ।

ਪਿੰਡ ਰੰਧਾਵਾ ਬਰੋਟਾ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਪੁੱਤਰ ਰਾਮ ਸਿੰਘ ਦਾ ਵਿਆਹ ਪਿੰਡ ਪਚਰੰਗਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਰਮਿੰਦਰ ਤੇ ਉਸ ਦੇ ਪਰਿਵਾਰ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਤੰਗ ਆ ਕੇ ਸੁਖਵਿੰਦਰ ਦੇ ਮਾਪਿਆਂ ਨੇ ਉਸ ਨੂੰ ਪੇਕੇ ਘਰ ਵਾਪਸ ਲਿਆਂਦਾ ਤੇ ਤਲਾਕ ਲਈ ਕੇਸ ਕਰ ਦਿੱਤਾ।

ਹਾਲੇ ਕੋਰਟ ਨੇ ਫੈਸਲਾ ਨਹੀਂ ਸੀ ਸੁਣਾਇਆ ਕਿ ਸੁਖਵਿੰਦਰ ਨੂੰ ਪਤਾ ਲੱਗਾ ਕਿ 8 ਦਿਨ ਪਹਿਲਾਂ ਹੀ ਦੁਬਈ ਤੋਂ ਪਰਤਿਆ ਪਰਮਿੰਦਰ ਤੀਜਾ ਵਿਆਹ ਕਰਵਾਉਣ ਜਾ ਰਿਹਾ ਹੈ। ਇਸ ਤੋਂ ਬਾਅਦ ਅੱਜ ਸੁਖਵਿੰਦਰ ਕੌਰ ਤੇ ਉਸ ਦੇ ਪਰਿਵਾਰ ਨੇ ਪੁਲਿਸ ਦੀ ਮਦਦ ਨਾਲ ਪਰਮਿੰਦਰ ਨੂੰ ਉਸ ਦੇ ਤੀਜੇ ਵਿਆਹ ਦੀ ਦੂਜੀ ਲਾਂਵ ‘ਤੇ ਰੋਕ ਲਿਆ। ਇਸ ਤਰ੍ਹਾਂ ਪਰਮਿੰਦਰ ਤੇ ਉਸ ਦਾ ਪਰਿਵਾਰ ਗੁਰਦੁਆਰਾ ਸਾਹਿਬ ਤੋਂ ਸਿੱਧਾ ਥਾਣੇ ਪਹੁੰਚ ਗਿਆ।

Be the first to comment

Leave a Reply

Your email address will not be published.


*