ਜਾਅਲੀ ਬ੍ਰਾਂਡ ਦਾ ਵਿਕ ਰਿਹਾ ਪਾਣੀ, ਰੇਲ ਗੱਡੀਆਂ ਅਤੇ ਸਟੇਸ਼ਨਾਂ ‘ਤੇ

ਨਵੀਂ ਦਿੱਲੀ- ਗਰਮੀਆਂ ਦੇ ਮੌਸਮ ਦੌਰਾਨ ਪੀਣ ਵਾਲੇ ਪਾਣੀ ਦੀ ਭਾਰੀ ਮੰਗ ਹੈ। ਸਕੂਲਾਂ ‘ਚ ਛੁੱਟੀਆਂ ਹੋਣ ਕਾਰਨ ਅਤੇ ਤਿਉਹਾਰਾਂ ਤੇ ਵਿਆਹ ਸ਼ਾਦੀਆਂ ਕਾਰਨ ਬਹੁਗਿਣਤੀ ‘ਚ ਲੋਕ ਰੇਲਵੇ ਰਾਹੀਂ ਸਫ਼ਰ ਕਰਦੇ ਨੇ ਜਿਸ ‘ਚ ਪਾਣੀ ਦੀ ਨਿਰੰਤਰ ਮੰਗ ਵਧੀ ਹੈ।

ਰੇਲਵੇ ਸਟੇਸ਼ਨਾਂ ‘ਤੇ ਅਣਅਧਿਕਾਰਤ ਪੀ.ਡੀ.ਡਬਲਿਊ (ਪੈਕਡ ਡਰਿੰਕਿੰਗ ਵਾਟਰ) ਦੀ ਸਮੱਸਿਆ ਨੂੰ ਖਤਮ ਕਰਨ ਲਈ, “ਓਪਰੇਸ਼ਨ ਥਰਸਟ” ਨਾਂ ਦੀ ਇਕ ਸਮੁੱਚੀ ਇੰਡੀਆ ਡ੍ਰਾਈਵ ਡੀਜੀ / ਆਰਪੀਐਫ, ਰੇਲਵੇ ਬੋਰਡ, ਨਵੀਂ ਦਿੱਲੀ ਦੀ ਦਿਸ਼ਾ ‘ਤੇ 08 ਤੇ 09 ਜੁਲਾਈ, 2019 ਨੂੰ ਸ਼ੁਰੂ ਕੀਤੀ ਗਈ ਸੀ। ਜਿੱਥੇ ਸਾਰੇ ਜ਼ੋਨਲ ਪ੍ਰਿੰਸੀਪਲ ਚੀਫ ਸਕਿਊਰਿਟੀ ਕਮਿਸ਼ਨਰ (ਪੀਸੀਐਸਸੀ) ਨੂੰ ਇਸ ਅਣਅਧਿਕਾਰਤ ਸਰਗਰਮੀ ਦਾ ਖਾਤਮਾ ਕਰਨ ਲਈ ਕਿਹਾ ਗਿਆ। ਇਸ ਮੁਹਿੰਮ ਦੌਰਾਨ ਭਾਰਤੀ ਰੇਲਵੇ ਦੇ ਲਗਭਗ ਸਾਰੇ ਪ੍ਰਮੁੱਖ ਸਟੇਸ਼ਨ ਨੂੰ ਕਵਰ ਕੀਤਾ ਗਿਆ ਸੀ।

ਡਰਾਇਵ ਦੌਰਾਨ 1371 ਵਿਅਕਤੀਆਂ ਨੂੰ ਅਣਅਧਿਕਾਰਤ ਬ੍ਰਾਂਡਾਂ ਦੇ ਪੈਕੇਜ਼ਾਂ ਨੂੰ ਵੱਖ ਵੱਖ ਸੈਕਸ਼ਨਾਂ ਅਧੀਨ ਵੇਚਣ ਲਈ ਗ੍ਰਿਫਤਾਰ ਕੀਤਾ ਗਿਆ ਸੀ ਜਿਵੇਂ ਕਿ 144 ਅਤੇ 153 ਰੇਲਵੇ ਐਕਟ ਅਧੀਨ ਕੁੱਲ 69294 ਪੀਡੀਡਬਲਿਊ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ਅਪਰਾਧੀਆਂ ਨੂੰ 6,80,855 ਰੁਪਏ ਦਾ ਅਨੁਮਾਨਤ ਜ਼ੁਰਮਾਨਾ ਲਗਾਇਆ ਗਿਆ ਹੈ।

ਅਣਅਧਿਕਾਰਤ ਪਾਣੀ ਵੇਚਣ ਵਿਚ ਸ਼ਾਮਲ ਪੈਂਟਰੀ ਕਾਰ ਮੈਨੇਜਰ ਵੀ ਗ੍ਰਿਫਤਾਰ ਕੀਤੇ ਗਏ ਸਨ। ਪਲੇਟਫਾਰਮਾਂ ‘ਤੇ ਲੱਗੀਆਂ ਸਟਾਲਾਂ ‘ਚ ਵੀ ਰੇਲਵੇ ਵੱਲੋਂ ਅਣਅਧਿਕਾਰਤ ਪੈਕਡ ਪਾਣੀ ਵੇਚਿਆ ਜਾ ਰਿਹਾ ਸੀ।

ਇਨ੍ਹਾਂ ਮਾਮਲਿਆਂ ਦੀ ਤਹਿ ਤੱਕ ਪਹੁੰਚਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਸ਼ਾਮਿਲ ਵਿਅਕਤੀਆਂ ‘ਤੇ ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Be the first to comment

Leave a Reply

Your email address will not be published.


*