ਪਿੰਡ ਪਚੰਰਗਾ ਨੇੜੇ ਭਿਆਨਕ ਸੜਕ ਹਾਦਸਾ , 5 ਮੌਤਾਂ

ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ‘ਤੇ 2 ਕਾਰਾਂ ਵਿਚਾਲੇ ਭਿਆਨਕ ਟੱਕਰ, 5 ਮੌਤਾਂ,ਜਲੰਧਰ: ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ‘ਤੇ ਪਿੰਡ ਪਚੰਰਗਾ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਦੌਰਾਨ 5 ਲੋਕਾਂ ਦੀ ਮੌਤ ਗਈ। ਦੱਸਿਆ ਜਾ ਰਿਹਾ ਹੈ ਕਿ 2 ਕਾਰਾਂ ਦੀ ਆਪਸ ‘ਚ ਟੱਕਰ ਹੋ ਗਈ, ਜਿਸ ਦੌਰਾਨ ਇਹ ਵੱਡਾ ਸੜਕੀ ਹਾਦਸਾ ਵਾਪਰ ਗਿਆ।ਮਿਲੀ ਜਾਣਕਾਰੀ ਮੁਤਾਬਕ ਇਕ ਆਲਟੋ ਕਾਰ ਜੰਮੂ ਤੋਂ ਜਲੰਧਰ ਵੱਲ ਆ ਰਹੀ ਸੀ ਅਤੇ ਜਦੋਂ ਪਿੰਡ ਪਚਰੰਗਾ ਨੇੜੇ ਪੁੱਜੀ ਤਾਂ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਨਾਲ ਹੋ ਗਈ।

Be the first to comment

Leave a Reply

Your email address will not be published.


*