ਬਿਜਲੀ ਸਪਲਾਈ ਠੱਪ ਹੋਣ ਤੋਂ ਅੱਕੇ ਲੋਕਾਂ ਨੇ ਕੀਤਾ ਲੁਧਿਆਣਾ ਬਠਿੰਡਾ ਮੁੱਖ ਮਾਰਗ ਜਾਮ

ਮਹਿਲ ਕਲਾਂ- ਕੱਲ੍ਹ ਪਿੰਡ ਵਜੀਦਕੇ ਕਲਾਂ ‘ਚ ਪਾਵਰ ਕਾਮ ਦੀ ਚੈਕਿੰਗ ਟੀਮ ਦੇ ਇਕ ਮੈਂਬਰ ਦੀ ਇਕ ਖਪਤਕਾਰ ਵੱਲੋਂ ਕੀਤੀ ਕੁੱਟਮਾਰ ਤੋਂ ਬਾਅਦ ਠੁੱਲੀਵਾਲ ਪੁਲਿਸ ਦੋਵਾਂ ਧਿਰਾਂ ਤੇ ਕੀਤੇ ਕਰਾਸ ਪਰਚਿਆਂ ਦਾ ਮਾਮਲਾ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਬਿਜਲੀ ਮੁਲਾਜ਼ਮਾਂ ਵੱਲੋਂ ਮਹਿਕਮੇ ਦੇ ਕਰਮਚਾਰੀਆਂ ਤੇ ਪਰਚਾ ਦਰਜ ਹੋਣ ਦੇ ਰੋਸ ਵਜੋਂ ਅੱਜ ਸਵੇਰ ਤੋਂ ਬਿਜਲੀ ਸਪਲਾਈ ਮੁਕੰਮਲ ਤੌਰ ਤੇ ਬੰਦ ਕੀਤੀ ਹੋਈ। ਬਿਜਲੀ ਸਪਲਾਈ ਬੰਦ ਤੋਂ ਅੱਕੇ ਲੋਕਾਂ ਨੇ ਹੁਣ ਮਹਿਲ ਕਲਾਂ ਵਿਖੇ ਬਿਜਲੀ ਗਰਿੱਡ ਦੇ ਮੂਹਰੇ ਧਰਨਾ ਲਗਾ ਕੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਜਾਮ ਕਰ ਦਿੱਤਾ ਹੈ । ਇਸੇ ਤਰ੍ਹਾਂ ਹੀ ਪਿੰਡ ਵਜੀਦਕੇ ਕਲਾਂ, ਸਹਿਜੜਾ ਵਿਖੇ ਵੀ ਖਪਤਕਾਰਾਂ ਵੱਲੋਂ ਆਵਾਜਾਈ ਠੱਪ ਕੀਤੀ ਗਈ ਹੈ।

Be the first to comment

Leave a Reply

Your email address will not be published.


*