ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਨਾਲ ਕੁਝ ਨੌਜਵਾਨਾਂ ਵੱਲੋਂਸਟੇਜ ਉਤੇ ਚੜ੍ਹ ਕੇ ਕੀਤੀ ਹੁੱਲੜਬਾਜ਼ੀ

ਮੈਲਬੋਰਨ: ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਨਾਲ ਕੁਝ ਨੌਜਵਾਨਾਂ ਵੱਲੋਂ ਇੱਥੇ ਸਟੇਜ ਉਤੇ ਚੜ੍ਹ ਕੇ ਹੁੱਲੜਬਾਜ਼ੀ ਕੀਤੀ ਗਈ। ਕੌਰ ਬੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਸ਼ੋਅ ਕਰਨ ਲਈ ਆਪਣੀ ਟੀਮ ਨਾਲ ਆਸਟ੍ਰੇਲੀਆ ਪਹੁੰਚੀ ਹੋਈ ਹੈ। ਉਸ ਵੱਲੋਂ ਇਸ ਹੋਈ ਬਦਸਲੂਕੀ ਦੇ ਸੰਬੰਧ ਵਿਚ ਪ੍ਰੈਸ ਕਾਂਨਫੰਰਸ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਉਸ ਨਾਲ ਇਹ ਮਾੜਾ ਵਿਵਹਾਰ ਕੁਝ ਨੌਜਵਾਨਾਂ ਵੱਲੋਂ ਕੀਤਾ ਗਿਆ, ਉਸ ਨਾਲ ਉਹ ਗਹਿਰੇ ਸਦਮੇ ਵਿਚ ਹੈ।ਉਸ ਨੇ ਆਖਿਆ ਕਿ ਜਿਸ ਰੈਸਟੋਰੈਂਟ ਵਿਚ ਇਹ ਘਟਨਾ ਵਾਪਰੀ ਹੈ, ਉਥੇ ‘ਮੀਟ ਐਂਡ ਗਰੀਟ’ ਪ੍ਰੋਗਰਾਮ ਰੱਖਿਆ ਸੀ, ਜਿਸ ਦਾ ਉਸ ਨੂੰ ਪਹਿਲਾਂ ਪਤਾ ਨਹੀਂ ਸੀ। ਕੌਰ ਬੀ ਨੇ ਕਿਹਾ ਕਿ ਉਸ ਦੇ ਨਾਲ ਆਏ ਭਰਾ ਦੀ ਵੀ ਉਨ੍ਹਾਂ ਨੌਜਵਾਨਾਂ ਵੱਲੋਂ ਮਾਰਕੁਟਾਈ ਵੀ ਕੀਤੀ ਗਈ। ਉਸ ਨੇ ਦੱਸਿਆ ਕਿ ਉਹ ਸੋਚਦੀ ਸੀ ਕਿ ਬਾਹਰਲੇ ਮੁਲਕਾਂ ਵਿਚ ਵਸਦਾ ਸਾਰੇ ਹੀ ਲੋਕ ਬਹੁਤ ਪੜ੍ਹੇ-ਲਿਖੇ ਹੁੰਦੇ ਹਨ ਪਰ ਕੁਝ ਕੁ ਅਜਿਹੇ ਵੀ ਪਹੁੰਚੇ ਹਨ ਜੋ ਸਾਰੇ ਭਾਈਚਾਰੇ ਦੀ ਬਦਨਾਮੀ ਕਰਦੇ ਹਨ।ਉਸ ਨੇ ਦੱਸਿਆ ਕਿਜਿਸ ਤਰ੍ਹਾਂ ਦਾ ਮਾੜਾ ਵਤੀਰਾ ਉਸ ਨਾਲ ਹੋਇਆ, ਉਸ ਤੋਂ ਉਹ ਬੇਹੱਦ ਪ੍ਰੇਸ਼ਾਨ ਹੋਈ ਹੈ। ਉਸ ਨੇ ਸਮੂਹ ਪੰਜਾਬੀਆਂ ਦਾ ਧਨਵਾਦ ਕੀਤਾ ਕਿ ਉਨ੍ਹਾਂ ਨੇ ਐਨਾ ਪਿਆਰ ਦਿੱਤਾ ਤੇ ਉਸ ਦੇ ਸਾਰੇ ਸ਼ੋਅ ਸਫ਼ਲ ਰਹੇ ਪਰ ਇਸ ਵਤੀਰੇ ਤੋਂ ਉਹ ਡਾਹਢੀ ਦੁਖੀ ਹੈ। ਇਸ ਘਟਨਾ ਦੀ ਪੁਲਿਸ ਰਿਪੋਰਟ ਹੋ ਚੁੱਕੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Be the first to comment

Leave a Reply

Your email address will not be published.


*