ਬਾਲੀਵੁੱਡ ਦੀ ਮਸ਼ਹੂਰ ਹਸਤੀ ਪੰਜਾਬੀ ਰੈਪਰ ਹਾਰਡ ਕੌਰ ਵੱਲੋਂ ਰੈਫਰੈਂਡਮ 2020 ਕੰਪੇਨ ਦਾ ਕੀਤਾ ਗਿਆ ਸਮਰਥਨ

ਨਵੀਂ ਦਿੱਲੀ – ਬਾਲੀਵੁੱਡ ਦੀ ਮਸ਼ਹੂਰ ਹਸਤੀ ਪੰਜਾਬੀ ਰੈਪਰ ਹਾਰਡ ਕੌਰ ਵੱਲੋਂ ਰੈਫਰੈਂਡਮ 2020 ਕੰਪੇਨ ਦਾ ਸਮਰਥਨ ਕੀਤਾ ਗਿਆ ਹੈ। ਲੰਘੇ ਮਹੀਨੇ ਦੇਸ਼ ਧ੍ਰੋਹ ਦਾ ਕੇਸ ਦਰਜ ਹੋਣ ਤੋਂ ਬਾਅਦ ਹਾਰਡ ਕੌਰ ਨੇ ਖਾਲਿਸਤਾਨ ਗਰੁੱਪ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਵੱਲੋਂ ਚਲਾਏ ਜਾ ਰਹੇ ‘ਰੈਂਫਰੈਂਡਮ 2020’ ਕੰਪੇਨ ‘ਚ ਵੀਡੀੳ ਬਣਾ ਆਪਣੇ ਵਿਚਾਰ ਦਿੱਤੇ।

ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਹਾਰਡ ਕੌਰ ਨੇ ਵੀਡੀਓ ਬਣਾ ਕੇ 2020 ਦਾ ਸਮਰਥਨ ਕੀਤਾ ਅਤੇ ਲੋਕਾਂ ਨੂੰ ਖਾਲਿਸਤਾਨ ਲਈ ਵੋਟ ਦੇਣ ਲਈ ਅਪੀਲ ਕੀਤੀ।

ਹਾਰਡ ਕੌਰ ਨੂੰ ਉਸਦੇ ਇੰਸਟਾਗ੍ਰਾਮ ਪੋਸਟ ਵਿਚ 2020 ਖਾਲਿਸਤਾਨੀ ਟੀ-ਸ਼ਰਟ ਪਹਿਨੀ ਵੇਖਿਆ ਜਾ ਸਕਦਾ ਹੈ। ਪਿਛਲੇ ਮਹੀਨੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਅਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਹਾਰਡ ਕੌਰ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਹਫ਼ਤੇ ਐਸਐਫਜੇ ‘ਤੇ ਪਾਬੰਦੀ ਲਗਾ ਦਿੱਤੀ ਸੀ।

Be the first to comment

Leave a Reply

Your email address will not be published.


*