ਅਦਾਕਾਰ ਅਰਜੁਨ ਰਾਮਪਾਲ ਬਣੇ ਤੀਜੀ ਵਾਰ ਪਿਤਾ

ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਗਰਲਫਰੈਂਡ ਗੈਬ੍ਰਿਏਲਾ ਨੇ ਹਾਲ ਹੀ ‘ਚ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਗੈਬ੍ਰਿਏਲਾ ਨੇ ਅੱਜ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਬੇਟੇ ਨੂੰ ਜਨਮ ਦਿੱਤਾ ਹੈ।ਜਿਸ ਤੋਂ ਬਾਅਦ ਲੋਕ ਇਸ ਜੋੜੇ ਨੂੰ ਵਧਾਈਆਂ ਦੇ ਰਹੇ ਹਨ।ਇਸ ਦੀ ਜਾਣਕਾਰੀ ਜੇਪੀ ਦੱਤਾ ਦੀ ਬੇਟੀ ਨਿਧੀ ਦੱਤਾ ਨੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਨਿਧੀ ਨੇ ਆਪਣੀ ਪੋਸਟ ਵਿੱਚ ਅਰਜੁਨ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ, ‘ਵਧਾਈ ਹੋਵੇ ਅਰਜੁਨ, ਭਗਵਾਨ ਤੁਹਾਨੂੰ ਖੁਸ਼ ਰੱਖੇ।ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਹੀ ਅਰਜੁਨ ਰਾਮਪਾਲ ਅਤੇ ਗੈਬਰਿਏਲਾ ਡੇਮੇਟ੍ਰੀਏਡਸ ਆਪਣੇ ਮਾਤਾ – ਪਿਤਾ ਨਾਲ ਹਿੰਦੁਜਾ ਹਸਪਤਾਲ ਪਹੁੰਚੇ ਸਨ। ਜਿਸ ਤੋਂ ਬਾਅਦ ਹੀ ਮੰਨਿਆ ਜਾ ਰਿਹਾ ਸੀ ਕਿ ਗੈਬਰਿਏਲਾ ਜਲਦ ਸਾਰਿਆਂ ਨੂੰ ਗੁੱਡ ‍ਨਿਊਜ਼ ਦੇ ਸਕਦੀ ਹੈ।

Be the first to comment

Leave a Reply

Your email address will not be published.


*