ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਡੋਨਾਲਡ ਟਰੰਪ ਤੇ ਸਾਧਿਆ ਨਿਸ਼ਾਨਾ

ਵਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਡੋਨਾਲਡ ਟਰੰਪ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਅਮਰੀਕਾ ਸਾਡੇ ਸਾਰਿਆ ਦਾ ਹੈ। ਸਾਡੇ ਦੇਸ਼ ਨੂੰ ਸਭ ਤੋਂ ਵੱਧ ਮਹਾਨ ਇੱਥੋਂ ਦੀ ਵਿਵਧਤਾ ਹੀ ਬਣਾਉਂਦੀ ਹੈ। ਅਸੀਂ ਚਾਹੇ ਇੱਥੇ ਪੈਦਾ ਹੋਏ ਹਾਂ ਜਾਂ ਫਿਰ ਨਹੀਂ ਜਾਂ ਫਿਰ ਸਿਰਫ਼ ਇੱਥੇ ਰਹਿ ਹੀ ਰਹੇ ਹਾਂ ਇਹ ਜਗ੍ਹਾਂ ਸਾਰਿਆਂ ਦੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ ਸਿਰਫ਼ ਤੁਹਾਡਾ ਜਾਂ ਸਾਡਾ ਨਹੀਂ ਬਲਕਿ ਸਾਰਿਆਂ ਦਾ ਹੈ।ਦੱਸ ਦਈਏ ਕਿ ਲੋਕਤਾਂਤਰਿਕ ਕਾਂਗਰਸ ਦੇ ਚਾਰ ਆਗੂਆਂ ਤੇ ਹਮਲਾ ਹੋਣ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਤਿੱਖੀ ਨੋਕ ਝੋਕ ਝੱਲਣੀ ਪੈ ਰਹੀ ਹੈ। ਟਰੰਪ ਨੇ ਚਾਰੇ ਆਗੂਆਂ ਨੂੰ ਲੈ ਕੇ ਕਿਹਾ ਸੀ ਕਿ ਜੇ ਉਹ ਅਮਰੀਕਾ ਵਿਚ ਖੁਸ਼ ਨਹੀਂ ਹਨ ਤਾਂ ਉਹਨਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮਿਸ਼ੇਲ ਓਬਾਮਾ ਡੋਨਾਲਡ ਟਰੰਪ ਦੇ ਖ਼ਿਲਾਫ਼ ਬੋਲੀ ਹੋਵੇ। ਇਸ ਤੋਂ ਪਹਿਲਾਂ ਵੀ ਅਮਰੀਕਾ ਦੀ ਪਹਿਲੀ ਮਹਿਲਾ ਰਹਿੰਦੇ ਹੋਏ ਮਿਸ਼ੇਲ ਓਬਾਮਾ ਨੇ ਉਸ ਸਮੇਂ ਰਾਸ਼ਟਰਪਤੀ ਪਦ ਦੇ ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੇ ਹਮਲਾ ਕਰਦੇ ਹੋਏ ਕਿਹਾ ਕਿ ਮਹਾਨ ਲੋਕ ਮਹਿਲਾਵਾਂ ਦਾ ਅਪਮਾਨ ਨਹੀਂ ਕਰਦੇ।ਉਹਨਾਂ ਨੇ ਅਮਰੀਕੀਆਂ ਨੂੰ ਅਪੀਲ ਵੀ ਕੀਤੀ ਸੀ ਕਿ ਕਿਸੇ ਵੀ ਆਦਮੀ ਦੇ ਇਸ ਤਰ੍ਹਾਂ ਦੇ ਵਤੀਰੇ ਨੂੰ ਸਹਿਣ ਨਾ ਕਰਨ। ਫੀਨਿਕਸ, ਏਰਿਜੋਨਾ ਵਿਚ ਰਾਸ਼ਟਰਪਤੀ ਦੇ ਪਦ ਦੀ ਜਮਹੂਰੀ ਉਮੀਦਵਾਰ ਹਿਲੇਰੀ ਕਿਲੰਟਨ ਦੇ ਸਮਰਥਨ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਿਸ਼ੇਲ ਨੇ ਹਿਲੇਰੀ ਦੇ ਅਮਰੀਕੀ ਵਿਜਨ ਨੂੰ ਟਰੰਪ ਤੋਂ ਭਿੰਨ ਕਰਾਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਸਾਰੇ ਪਿਛੋਕੜ ਅਤੇ ਵਰਗਾਂ ਦੇ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਮਹਾਨ ਲੋਕ ਕਦੇ ਵੀ ਔਰਤਾਂ ਦਾ ਦੁਰਵਿਵਹਾਰ ਨਹੀਂ ਕਰਦੇ।

Be the first to comment

Leave a Reply

Your email address will not be published.


*