ਕੰਗਨਾ ਰਨੌਤ ਦੀ ਫ਼ਿਲਮ ‘ਜਜਮੈਂਟਲ ਹੈ ਕਿਆ’ ਦਾ ਗਾਣਾ ‘ਦ ਵੱਖਰਾ’ ਹੋਇਆ ਰਿਲੀਜ਼

ਮੁੰਬਈਕੁਝ ਦਿਨ ਪਹਿਲਾਂ ਹੀ ਕੰਗਨਾ ਰਨੌਤ ਦੀ ਫ਼ਿਲਮ ‘ਜਜਮੈਂਟਲ ਹੈ ਕਿਆ’ ਦਾ ਗਾਣਾ ‘ਦ ਵੱਖਰਾ’ ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ। ਇਸ ਸੌਂਗ ‘ਚ ਕੰਗਨਾ ਦਾ ਪੰਜਾਬੀ ਰੂਪ ਦੇਖਣ ਨੂੰ ਮਿਲਿਆ ਤੇ ਉਹ ਸੂਟ ਸਲਵਾਰ ‘ਚ ਸਰਦਾਰਨੀ ਬਣ ਅਪਣਾ ਸਵੈਗ ਦਿਖਾਉਂਦੀ ਨਜ਼ਰ ਆਈ। ਹੁਣ ਮੇਕਰਸ ਨੇ ਇਸ ਗਾਣੇ ਦੀ ਮੇਕਿੰਗ ਵੀਡੀਓ ਨੂੰ ਰਿਲੀਜ਼ ਕੀਤਾ ਹੈ ਜਿਸ ‘ਚ ਇਹ ਦਿਖਾਇਆ ਗਿਆ ਹੈ ਕਿ ਇਸ ਦੀ ਸ਼ੂਟਿੰਗ ਕਿਵੇਂ ਹੋਏ।ਫ਼ਿਲਮ ‘ਜਜਮੈਂਟਲ ਹੈ ਕਿਆ’ ਦੀ ਕਹਾਣੀ ਮਰਡਰ ਮਿਸਟਰੀ ਹੈ ਜਿਸ ਦੇ ਦੋ ਸਸਪੈਕਟ ਹਨ। ਇਸ ਮਡਰ ਦਾ ਜਿਨ੍ਹਾਂ ਦੋ ਲੋਕਾਂ ‘ਤੇ ਸ਼ੱਕ ਹੈ ਉਹ ਥੋੜ੍ਹੇ ਸਿਰਫਿਰੇ ਹਨ ਜਾਂ ਇੰਜ ਕਹਿ ਲਿਓ ਕਿ ਉਹ ਅਜਿਹਾ ਹੋਣ ਦਾ ਦਿਖਾਵਾ ਕਰ ਰਹੇ ਹਨ।ਇਹ ਪੰਜਾਬੀ ਗਾਣਾ ਸਾਲ 2105 ‘ਚ ਬਾਦਸ਼ਾਹ ਤੇ ਨਵ ਇੰਦਰ ਦੇ ਗਾਣੇ ‘ਵਖਰਾ ਸਵੈਗ’ ਦਾ ਰੀਮਿਕਸ ਵਰਜਨ ਹੈ। ਇਸ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਤੇ ਇਸ ਨੂੰ ਬੋਸਕੋ ਮਾਰਟਿਸ ਨੇ ਕੋਰੀਓਗ੍ਰਾਫ ਕੀਤਾ ਹੈ। ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।