ਮੀਂਹ ਨਾਲ ਜਲਥਲ ਹੋਇਆ ਸ਼ਹਿਰ – ਲੋਕਾਂ ਨੇ ਪ੍ਰਸ਼ਾਸ਼ਨ ਖਿਲਾਫ ਕੱਢੀ ਭੜਾਸ

ਮਾਨਸਾ  –  ਸ਼ਹਿਰ ਦੇ ਓਵਰ ਬਰਿੱਜ ਨੇੜੇ ਤਿੰਨ- ਕੋਨੀ ਦੇ ਕੋਲ ਸ਼ਾਹ ਮਾਰਗ ਤੇ ਪਹਿਲੀ ਬਰਸਾਤ ਤੋਂ ਪਾਣੀ ਖੜਾ ਹੈ ,ਜਿਸ ਕਰਕੇ ਵਹਿਕਲਾਂ ਦੇ ਲੰਘਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ, ਉਥੇ ਹੀ ਪੈਦਲ ਜਾਣ ਦਾ ਰਾਹ ਬਿਲਕੁਲ ਬੰਦ ਹੈ। ਪ੍ਰੈੱਸ ਬਿਆਨ ਜਾਰੀ ਕਰਦੀਆਂ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਵਿੰਦਰ ਅਲਖ ,ਦਰਸ਼ਨ ਕੁਮਾਰ,ਤਰਸੇਮ ਕੁਮਾਰ ਹੌਂਡਾ,ਵਿਪਨ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਕੋਲ ਹੋਣ ਦੇ ਬਾਵਜੂਦ ਵੀ ਇਥੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਬੰਧ ਨਹੀ ਹੈ ,ਜਦ ਕਿ ਕਈ ਵਾਰ ਪਹਿਲਾਂ ਵੀ ਇਸ ਸਮੱਸਿਆ  ਨੂੰ ਵਾਰਡ ਵਾਸੀ ਉਨ੍ਹਾਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ|

ਉਨ੍ਹਾਂ ਕਿਹਾ ਕਿ ਥੋੜੀ ਜਿਹੀ ਬਰਸਾਤ ਨਾਲ ਵੀ ਇਥੋਂ ਦੀ ਲੰਘਣਾ ਮੁਹਾਲ ਹੋ ਜਾਂਦਾ ਹੈ। ਪਾਣੀ ਇਨਾ ਜਿਆਦਾ ਹੁੰਦਾ ਹੈ ਕਿ ਲੋਕਾਂ ਦੇ ਵਹਿਕਲ ਪਾਣੀ ਵਿੱਚ ਹੀ ਬੰਦ ਹੋ ਜਾਂਦੇ ਹਨ ਅਤੇ ਮੁੱਖ ਰਾਹ ਹੋਣ ਕਰਕੇ ਕਈ ਹੋਰ ਮੁਸ਼ਕਲਾਂ ਦਾ ਸਾਹਮਣਾਂ ਰਾਹਗਿਰਾਂ ਨੂੰ ਕਰਨਾ ਪੈਂਦਾ ਹੈ ,ਪਰ ਪ੍ਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ , ਜੋ ਹਾਲੇ ਤੱਕ ਪਾਣੀ ਦੀ ਨਿਕਾਸੀ ਲਈ ਕੋਈ ਪੁਖਤਾ ਪ੍ਬੰਧ ਨਹੀ ਕੀਤੇ ਜਦ ਕੇ ਮੌਸਮ ਵਿਭਾਗ ਲਗਾਤਾਰ ਮੀਂਹ ਬਾਰੇ ਪਹਿਲਾਂ ਤੋਂ ਹੀ ਭਵਿੱਖਬਾਣੀ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇ ਪਾਸਿਆਂ ਦੇ ਨਾਲਿਆਂ ਅਤੇ ਸੀਵਰੇਜ ਦੀ ਸਫਾਈ ਸਮੇਂ ਸਿਰ ਹੁੰਦੀ ਰਹੇ ਤਾਂ ਇਸ ਤਰਾਂ ਦੀਆਂ ਮੁਸਕਿਲਾਂ ਨਾ ਆਉਣ| ਮਿਉਂਸੀਪਲ ਕਮੇਟੀ ਵੱਲੋਂ ਸ਼ਹਿਰ ਦੇ  ਅੰਦਰ ਪਾਣੀ ਦੇ ਨਿਕਾਸ ਲਈ ਕੋਈ ਪੁਖਤਾ ਪ੍ਬੰਧ ਨਹੀ ਕੀਤੇ ਗਏ। ਅੰਡਰ ਬਰਿੱਜ, ਵੀਰ ਨਗਰ ਮੁਹੱਲਾ,ਡਾ.ਅੰਬੇਦਕਰ ਨਗਰ ਅਤੇ ਤਿੰਨ ਕੋਨੀ ਮਿੰਨੀ ਤਲਾਬ ਬਣੇ ਹੋਏ ਹਨ| ਸਰਕਾਰ ਦੁਆਰਾ ਕੀਤੇ ਵਿਕਾਸ ਦੀ ਪੋਲ ਪਹਿਲੇ ਮੀਂਹ ਨੇ ਹੀ ਖੋਲ ਕੇ ਰੱਖ ਦਿੱਤੀ ਹੈ ,ਕੰਧਾਂ ਤੇ ਚਿੱਤਰਕਾਰੀ ਕਰਨ ਨੂੰ ਵਿਕਾਸ ਦੱਸਣਾ ਮੂਰਖਤਾ ਦੀ ਹੱਦ ਹੈ।

ਉਨ੍ਹਾਂ ਕਿਹਾ ਕਿ ਜੇ ਪਾਣੀ ਦੀ ਨਿਕਾਸੀ ਦਾ ਜਲਦ ਪ੍ਬੰਧ ਨਾ ਕੀਤਾ ਗਿਆ ਅਤੇ ਆਉਣ ਵਾਲੇ ਮੀਂਹ ਲਈ ਕੋਈ ਪੁਖਤਾ ਪ੍ਬੰਧ ਨਾ ਕੀਤੇ ਗਏ ਤਾਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਰੋਸ਼ ਕੀਤਾ ਜਾਵੇਗਾ|

 

 

Be the first to comment

Leave a Reply

Your email address will not be published.


*