ਯੇਦੀਯੁਰੱਪਾ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣੇ

**EDS: TV GRAB** Bengaluru: Karnataka Governor Vajubhai Vala administers the oath of office to BJP leader BS Yeddyurappa as Karnataka Chief Minister during the swearing-in ceremony, in Bengaluru, Friday, July 26, 2019. (PTI Photo)(PTI7_26_2019_000176B)
ਬੰਗਲੂਰੂ:- ਕਰਨਾਟਕ ਭਾਜਪਾ ਦੇ ਪ੍ਰਧਾਨ ਬੀ ਐੱਸ ਯੇਦੀਯੁਰੱਪਾ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਸ਼ੁੱਕਰਵਾਰ ਨੂੰ ਚੌਥੀ ਵਾਰ ਸਹੁੰ ਚੁੱਕ ਲਈ ਹੈ। ਰਾਜ ਭਵਨ ਵਿੱਚ ਹੋਏ ਸਮਾਗਮ ਦੌਰਾਨ ਰਾਜਪਾਲ ਵਜੂਭਾਈ ਵਾਲਾ ਨੇ ਉਨ੍ਹਾਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। 76 ਸਾਲਾ ਸ੍ਰੀ ਯੇਦੀਯੁਰੱਪਾ ਨੇ ਇਕੱਲੇ ਨੇ ਹੀ ਸਹੁੰ ਚੁੱਕੀ ਹੈ। ਉਹ 29 ਜੁਲਾਈ ਨੂੰ ਭਰੋਸੇ ਦਾ ਵੋਟ ਹਾਸਲ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਅਤੇ ਜਨਤਾ ਦਲ (ਐੱਸ) ਦੀ ਗੱਠਜੋੜ ਸਰਕਾਰ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਵੱਲੋਂ ਲਿਆਂਦਾ ਵਿਸ਼ਵਾਸ ਮੱਤ 99-105 ਵੋਟਾਂ ਦੇ ਨਾਲ ਹਾਰ ਗਈ ਸੀ। ਇਸ ਹਾਰ ਪਿੱਛੇ ਮੁੱਖ ਕਾਰਨ ਕਾਂਗਰਸ ਦੇ ਵਿਧਾਇਕਾਂ ਦੀ ਬਗਾਵਤ ਸੀ। ਰਾਜਪਾਲ ਨੇ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ਤੱਕ ਸ੍ਰੀ ਕੁਮਾਰਸਵਾਮੀ ਨੂੰ ਕੰਮ ਚਲਾਊ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਹਦਾਇਤ ਦੇ ਦਿੱਤੀ ਸੀ।
ਸ਼ੁੱਕਰਵਾਰ ਨੂੰ ਅਚਾਨਕ ਹੀ ਵਾਪਰੇ ਸਾਰੇ ਘਟਨਾਕ੍ਰਮ ਦੌਰਾਨ ਸ੍ਰੀ ਯੇਦੀਯੁਰੱਪਾ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਕੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਉਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਰਾਜਪਾਲ ਨੇ ਤੁਰੰਤ ਉਨ੍ਹਾਂ ਨੂੰ ਸੱਦਾ ਪੱਤਰ ਦੇ ਕੇ ਅਹੁਦੇ ਅਤੇ ਦਫਤਰ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾ ਦਿੱਤੀ। ਸਹੁੰ ਚੁੱਕਣ ਤੋਂ ਪਹਿਲਾਂ ਯੇਦੀਯੁਰੱਪਾ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਉਨ੍ਹਾਂ ਨੇ 29 ਜੁਲਾਈ ਨੂੰ ਵਿਸ਼ਵਾਸ ਮੱਤ ਹਾਸਲ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਯੇਦੀਯੁਰੱਪਾ ਨੇ ਅੱਜ ਚੌਥੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਈ 2018 ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਉਹ ਸਿਰਫ ਤਿੰਨ ਦਿਨ ਹੀ ਮੁੱਖ ਮੰਤਰੀ ਰਹੇ ਸਨ ਅਤੇ ਆਪਣਾ ਬਹੁਮੱਤ ਸਾਬਤ ਨਹੀਂ ਕਰ ਸਕੇ ਸਨ।
ਯੇਦੀਯੁਰੱਪਾ ਦੀ ਅਗਵਾਈ ’ਚ ਭਾਜਪਾ ਦੇਵੇਗੀ ਗੁਜਰਾਤ ’ਚ ਸਥਿਰ ਸਰਕਾਰ: ਸ਼ਾਹ
ਨਵੀਂ ਦਿੱਲੀ: ਬੀ ਐੱਸ ਯੇਦੀਯੁਰੱਪਾ ਦੇ ਵਲੋਂ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਭਾਜਪਾ ਸ੍ਰੀ ਯੇਦੀਯੁਰੱਪਾ ਦੀ ਅਗਵਾਈ ਵਿੱਚ ਕਰਨਾਟਕ ’ਚ ਮਜ਼ਬੂਤ ਅਤੇ ਸਥਿਰ ਸਰਕਾਰ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਕਿਸਾਨ ਪੱਖੀ ਹੋਵੇਗੀ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਵੇਗੀ।
ਕਰਨਾਟਕ ਦੇ ਨਵੇਂ ਬਣੇ ਮੁੱਖ ਮੰਤਰੀ ਨੇ ਆਪਣੇ ਨਾਂਅ ਦੇ ਸ਼ਬਦਜੋੜ ਬਦਲੇ
ਬੰਗਲੂਰੂ: ਕਰਨਾਟਕ ਦੇ ਨਵੇਂ ਬਣੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਆਪਣੀ ਕਿਸਮਤ ਚਮਕਾਉਣ ਲਈ ਅੰਕ ਮਾਹਿਰ (ਜੋਤਸ਼ੀ) ਤੋਂ ਪ੍ਰਭਾਵਿਤ ਕਰਕੇ ਆਪਣੇ ਨਾਂਅ ਦੇ ਅੰਗਰੇਜ਼ੀ ਭਾਸ਼ਾ ਵਿੱਚ ਸ਼ਬਦ ਜੋੜ ਬਦਲ ਲਏ ਹਨ। ਉਨ੍ਹਾਂ ਦਾ ਨਾਂ ਯੇਦੀਯੁਰੱਪਾ ਦੇ ਵਿੱਚ ਸ਼ਬਦ ਜੋੜ ਵਾਈਈਡੀਡੀਵਾਈਯੂਆਰਏਪੀਪੀਏ ਸੀ ਅਤੇ ਹੁਣ ਉਨ੍ਹਾਂ ਨੇ ਆਪਣੇ ਇਸ ਨਾਂਅ ਦੇ ਸ਼ਬਦ ਜੋੜ ਬਦਲ ਕੇ ਵਾਈਈਡੀਆਈਵਾਈਯੂਆਰਏਪੀਪੀਏ ਕਰ ਲਿਆ ਹੈ ਅਤੇ ਹੁਣ ਇਹ ਯੇਦੀਯੁਰੱਪਾ ਦੀ ਥਾਂ ਯੇਦੀਆਯੁਰੱਪਾ ਹੋ ਗਿਆ ਹੈ। ਨਾਂਅ ਦੇ ਸ਼ਬਦ ਜੋੜਾਂ ਵਿੱਚ ਫੇਰਬਦਲ ਉਨ੍ਹਾਂ ਵੱਲੋਂ ਰਾਜਪਾਲ ਵਜੂਭਾਈ ਵਾਲਾ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਵਾਲੇ ਪੱਤਰ ਵਿੱਚ ਕਰਕੇ ਜਨਤਕ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਅੱਜ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣੇ ਯੇਦੀਆਯੁਰੱਪਾ ਨੇ ਆਪਣੇ ਨਾਂਅ ਵਿੱਚ ਤਬਦੀਲੀ ਅੰਕ ਮਾਹਿਰ ਦੇ ਕਹਿਣ ਉੱਤੇ ਕੀਤੀ ਹੈ
About Sanjhi Soch 475 Articles
Sanjhi Soch gives you daily dose of Genuine news. Sanjhi soch is an worldwide newspaper trusted by millions.